ਬਾਕਸਿੰਗ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟਣ ਲਈ ਮਜ਼ਬੂਰ

ਚੰਡੀਗੜ੍ਹ-  ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈ ਕੇ ਆਉਂਦਾ ਹੈ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਖਿਡਾਰੀਆਂ ਦੀ ਕੀਤੀ ਸਖ਼ਤ ਰੰਗ ਲਿਆਉਂਦੀ ਹੈ ਤੇ  ਉਹਨਾਂ  ਨੂੰ ਮਿਹਨਤ ਦਾ ਫਲ ਮਿਲਦਾ ਹੈ। ਮੈਡਲ ਪ੍ਰਾਪਤ ‘ਤੇ ਖਿਡਾਰੀਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ।ਪਰ ਅੱਜ ਤੁਹਾਨੂੰ ਇਕ ਅਜਿਹੀ ਖਿਡਾਰਨ ਬਾਰੇ ਦੱਸਾਂਗੇ ਜੋ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕੀ। ਰੀਤੂ ਜੋ ਕਿ ਬਾਕਸਿੰਗ ਦੀ ਖਿਡਾਰਨ ਹੈ ਤੇ ਨੈਸ਼ਨਲ ਪੱਧਰ ‘ਤੇ ਖੇਡ ਚੁੱਕੀ ਹੈ। ਅੱਜ ਰੀਤੂ ਚੰਡੀਗੜ੍ਹ ਦੀ ਪਾਰਕ ਵਿਚ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟ ਰਹੀ ਹੈ। ਕਿਸੇ ਨਿਊਜ਼ ਏਜੰਸੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰੀਤੂ ਨੇ ਦੱਸਿਆ ਕਿ ਉਸਨੇ ਦੇਹਰਾਦੂਨ, ਮੱਧ ਪ੍ਰਦੇਸ਼, ਕਰਨਾਟਕ ਅਤੇ ਹੋਰ ਵੀ ਬਹੁਤ ਸਾਰੇ ਰਾਜਾਂ ਵਿਚ ਹੋਏ ਬਾਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਜਿੱਤ ਵੀ ਪ੍ਰਾਪਤ ਕੀਤੀ।ਰੀਤੂ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਕਾਰ ਪਾਰਕਿੰਗ ਦੀਆਂ ਪਰਚੀਆਂ ਕੱਟਣ ਦਾ ਕੰਮ ਕਰ ਰਹੀ ਹੈ ਕਿਉਂਕਿ ਉਸਦੇ ਪਿਤਾ ਜੀ ਬੀਮਾਰ ਹੋ ਗਏ ਤੇ ਉਸਨੂੰ ਇਹ ਕੰਮ ਕਰਨਾ ਪਿਆ। ਰੀਤੂ ਨੇ ਦੱਸਿਆ ਕਿ ਉਸਦੇ ਪਰਿਵਾਰ ਵਿਚ 8 ਜੀਅ ਹਨ ਤੇ ਉਹ ਚਾਰ ਭੈਣ ਭਰਾ ਹਨ। ਵੱਡਾ ਭਰਾ ਖਰੜ ‘ਚ ਕੰਟੀਨ ‘ਤੇ ਕੰਮ ਕਰਦਾ ਤੇ ਛੋਟੇ ਭਰਾ ਵੀ ਦਿਹਾੜੀ ਕਰ ਰਹੇ ਹਨ।ਉਸਨੂੰ ਇਕ ਦਿਨ ਦੇ 350 ਰੁਪਏ ਮਿਲਦੇ ਹਨ ਤੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਉਸਦੀ ਡਿਊਟੀ ਹੁੰਦੀ ਹੈ। ਰੀਤੂ ਨੇ ਦੱਸਿਆ ਕਿ 2016-17 ਵਿਚ ਆਖਰੀ ਵਾਰ ਬਾਕਸਿੰਗ ਦਾ ਮੈਚ ਖੇਡਿਆ। ਉਸਨੇ ਮੈਡਲ ਵੀ ਜਿੱਤੇ ਪਰ ਕਦੇ ਉਸਨੂੰ ਸਕਾਲਪਸ਼ਿਪ ਨਹੀਂ ਮਿਲੀ ਜਿਸ ਕਰਕੇ ਉਸਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ।ਸਕਾਲਰਸ਼ਿਪ ਲਈ ਬਹੁਤ ਸਾਰੇ ਫਾਰਮ ਵੀ ਭਰੇ ਤੇ ਬੜੇ ਦਫਤਰਾਂ ਦੇ ਚੱਕਰ ਵੀ ਲਾਏ ਪਰ ਹਰ ਵਾਰ ਉਸਨੂੰ ਇਹੀ ਕਿਹਾ ਜਾਂਦਾ ਸੀ ਕਿ ਸਕਾਲਰਸ਼ਿਪ ਆ ਜਾਵੇਗੀ ਪਰ ਉਸਦੀ ਹਜੇ ਤੱਕ ਸਕਾਲਰਸ਼ਿਪ ਨਹੀਂ ਮਿਲੀ। ਸਾਡੇ ਕੋਲ ਮੈਚ ਖੇਡਣ ਲਈ ਦਸਤਾਨੇ ਵੀ ਨਹੀਂ ਹੁੰਦੇ ਸਨ ਅਸੀਂ ਦੂਜੇ ਖਿਡਾਰੀਆਂ ਤੋਂ ਮੰਗ ਕੇ ਦਸਤਾਨੇ ਪਾਉਂਦੇ ਸਨ ਤੇ ਮੈਚ ਖੇਡਦੇ।ਰੀਤੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸਨੂੰ ਤੇ ਉਸ ਵਰਗਾ ਹੋਰ ਖਿਡਾਰੀ ਜਿਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲੀ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇ ਤੇ ਖੇਡਾਂ ਵਿਚ ਉਹਨਾਂ ਦੀ ਮਦਦ ਕੀਤੀ ਜਾਵੇ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...