ਤਾਲਿਬਾਨ ਨੇ ਦੋ ਸੂਬਾਈ ਰਾਜਧਾਨੀਆਂ ‘ਤੇ ਕੀਤਾ ਕਬਜ਼ਾ

ਹਮਲਾਵਰ ਤਾਲਿਬਾਨ ਹੁਣ ਅਫਗਾਨਿਸਤਾਨ ‘ਚ ਤੇਜ਼ੀ ਨਾਲ ਦਬਦਬਾ ਵਧਾ ਰਿਹਾ ਹੈ। ਤਿੰਨ ਦਿਨਾਂ ‘ਚ ਉਸਨੇ ਤਿੰਨ ਰਾਜਧਾਨੀਆਂ ‘ਤੇ ਕਬਜ਼ਾ ਕਰ ਲਿਆ ਹੈ। ਪਿਛਲੇ 24 ਘੰਟਿਆਂ ‘ਚ ਉਸਨੇ ਦੋ ਹੋਰ ਸੂਬਾਈ ਰਾਜਧਾਨੀਆਂ ਸਰ-ਏ-ਪੁਲ ਤੇ ਤਖਾਰ ਸੂਬੇ ਦੀ ਰਾਜਧਾਨੀ ਤਾਲੋਕਾਨ ਨੂੰ ਕੰਟਰੋਲ ‘ਚ ਲੈ ਲਿਆ ਹੈ। ਰਾਜਧਾਨੀ ਕਾਬੁਲ ‘ਚ ਕਾਰਜਕਾਰੀ ਰੱਖਿਆ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਤੋਂ ਬਾਅਦ ਹੁਣ ਇਕ ਰੇਡੀਓ ਸਟੇਸ਼ਨ ਦੇ ਸੰਪਾਦਕ ਦੀ ਹੱਤਿਆ ਕਰ ਦਿੱਤੀ ਗਈ ਹੈ। ਇਕ ਸੰਪਾਦਕ ਨੂੰ ਹੇਲਮੰਦ ਸੂਬੇ ਤੋਂ ਅਗਵਾ ਕਰ ਲਿਆ ਗਿਆ। ਰੱਖਿਆ ਮੰਤਰਾਲੇ ਨੇ ਪਿਛਲੇ 24 ਘੰਟਿਆਂ ਦੌਰਾਨ 570 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।ਜ਼ਿਆਦਾਤਰ ਪੇਂਡੂ ਇਲਾਕਿਆਂ ‘ਤੇ ਕਬਜ਼ੇ ਮਗਰੋਂ ਹੁਣ ਸ਼ਹਿਰਾਂ ‘ਚ ਵੀ ਤਾਲਿਬਾਨ ਨੂੰ ਬੜ੍ਹਤ ਮਿਲ ਰਹੀ ਹੈ। ਹਾਲੀਆ ਹਫਤਿਆਂ ‘ਚ ਉਸਨੇ ਤੇਜ਼ੀ ਨਾਲ ਆਪਣਾ ਕੰਟਰੋਲ ਕੀਤਾ ਹੈ। ਪਿਛਲੇ ਦਿਨੀਂ ਉਸਨੇ ਜੌਜਾਨ ਸੂਬੇ ਦੀ ਰਾਜਧਾਨੀ ਸ਼ਬਰਗਾਨ, ਨਿਮਰੂਜ ਦੀ ਰਾਜਧਾਨੀ ਜਰੰਜ ਤੇ ਕੁੰਦੁਜ ਸੂਬੇ ਦੀ ਰਾਜਧਾਨੀ ਕੁੰਦੁਜ ‘ਤੇ ਕਬਜ਼ਾ ਕੀਤਾ ਸੀ। ਹੁਣ ਤਾਲਿਬਾਨ ਨੇ ਸਰ-ਏ-ਪੁਲ ‘ਤੇ ਕਬਜ਼ਾ ਕਰ ਲਿਆ ਹੈ। ਇੱਥੋਂ ਦੇ ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਨੂਰ ਰਹਿਮਾਨੀ ਦੇ ਮੁਤਾਬਕ ਸੁਰੱਖਿਆ ਦਸਤਿਆਂ ਨੇ ਲਗਾਤਾਰ ਸੱਤ ਦਿਨਾਂ ਤਕ ਵਿਰੋਧ ਕਰਨ ਦੇ ਬਾਅਦ ਹੁਣ ਸਰ-ਏ-ਪੁਲ ਨੂੰ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਹੈ। ਇੱਥੋਂ ਸੁਰੱਖਿਆ ਦਸਤੇ ਪੂਰੀ ਤਰ੍ਹਾਂ ਹੱਟ ਗਏ ਹਨ। ਕਈ ਸਰਕਾਰ ਹਮਾਇਤੀ ਮਿਲੀਸ਼ੀਆ ਕਮਾਂਡਰਾਂ ਨੇ ਤਾਲਿਬਾਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਆਈਏਐੱਨਐੱਸ ਮੁਤਾਬਕ, ਅੱਤਵਾਦੀਆਂ ਨੇ ਤਖਾਰ ਸੂਬੇ ਦੀ ਰਾਜਧਾਨੀ ਤਾਲੋਕਾਨ ‘ਤੇ ਵੀ ਕਬਜਾ ਕਰ ਲਿਆ ਹੈ। ਇੱਥੇ ਜੇਲ੍ਹ ‘ਤੇ ਕਬਜ਼ਾ ਕਰ ਲਿਆ ਤੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਅੱਤਵਾਦੀਆਂ ਨੇ ਸਾਮੰਗਨ ਸੂਬੇ ਦੇ ਏਬਾਕ ਜ਼ਿਲ੍ਹੇ ‘ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਇੱਥੇ ਸੰਘਰਸ਼ ‘ਚ 20 ਅੱਤਵਾਦੀ ਮਾਰੇ ਗਏ।

ਏਐੱਨਆਈ ਮੁਤਾਬਕ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ‘ਚ ਅਫ਼ਗਾਨ ਫ਼ੌਜ ਤੇ ਤਾਲਿਬਾਨੀ ਅੱਤਵਾਦੀ ਦੋਵੇਂ ਹੀ ਸ਼ਹਿਰ ‘ਚ ਹਨ ਤੇ ਸ਼ਹਿਰ ਦੇ ਅੰਦਰ ਦਸ ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਫਵਾਦ ਅਮਾਨ ਨੇ ਕਿਹਾ ਹੈ ਕਿ ਸਾਡੀ ਫ਼ੌਜ ਲਸ਼ਕਰ ਗਾਹ ਨੂੰ ਅੱਤਵਾਦੀਆਂ ਤੋਂ ਖਾਲੀ ਕਰਾ ਰਹੀ ਹੈ।

ਅਫ਼ਗਾਨਿਸਤਾਨ ਦੇ 34 ਸੂਬਿਆਂ ‘ਚੋਂ ਅੱਧੇ ਸੂਬਿਆਂ ਦੀ ਰਾਜਧਾਨੀਆਂ ‘ਤੇ ਕਬਜ਼ੇ ਨੂੰ ਲੈ ਕੇ ਜ਼ਬਰਦਸਤ ਸੰਘਰਸ਼ ਚੱਲ ਰਿਹਾ ਹੈ।ਰਾਜਧਾਨੀ ਕਾਬੁਲ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਬੁਲ ‘ਚ ਰਹਿਣ ਵਾਲੇ ਪਾਕਤੀਆ ਸੂਬੇ ਦੇ ਰੇਡੀਓ ਸਟੇਸ਼ਨ ਘਾਗ ਦੇ ਸੰਪਾਦਕ ਤੂਫਾਨ ਉਮਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਮਰੀ ਬਗਰਾਮ ਜ਼ਿਲ੍ਹੇ ‘ਚ ਜੁਡੀਸ਼ੀਅਲ ਐਂਡ ਜਸਟਿਸ ਸੈਂਟਰ ਦੇ ਅਟਾਰਨੀ ਵੀ ਸਨ। ਇਸਦੇ ਇਲਾਵਾ ਬੂਸਟ ਰੇਡੀਓ ਸਟੇਸ਼ਨ ਦੇ ਸੰਪਾਦਕ ਨਿਆਮਤੁੱਲਾਹ ਨੂੰ ਅਗਵਾ ਕਰ ਲਿਆ ਗਿਆ। ਨਿਆਮਤੁੱਲਾ ਨੂੰ ਉਨ੍ਹਾਂ ਦੇ ਘਰੋਂ ਹੀ ਅਗਵਾ ਕੀਤਾ ਗਿਆ ਹੈ। ਹਾਲੇ ਤਕ ਕਿਸੇ ਜਥੇਬੰਦੀ ਨੇ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਨਹੀਂ ਲਈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...