ਵੋਡਾਫੋਨ-ਆਈਡੀਆ ਸਿਮ ਕੰਪਨੀ ਨਵੰਬਰ ਤੋਂ ਆਪਣੀ ਸੇਵਾਵਾਂ ਕਰ ਸਕਦੀ ਹੈ ਬੰਦ

ਵੋਡਾਫੋਨ-ਆਈਡੀਆ ਸਿਮ ਦੇ ਲਗਭਗ 25 ਕਰੋੜ ਯੂਜ਼ਰਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਕਰਜ਼ੇ ‘ਚ ਡੁੱਬੀ ਕੰਪਨੀ ਨਵੰਬਰ ਤੋਂ ਆਪਣੀ ਸੇਵਾਵਾਂ ਬੰਦ ਕਰ ਸਕਦੀ ਹੈ। ਦਰਅਸਲ, ਇੰਡਸ ਟਾਵਰਜ਼ ਨਾਮ ਦੀ ਕੰਪਨੀ ਦੇ ਟਾਵਰਾਂ ਦੀ ਵਰਤੋਂ ਕਰਨ ਵਾਲੀ ਵੋਡਾਫੋਨ ਆਈਡੀਆ ਨੇ ਕਰਜ਼ਾ ਨਾ ਮੋੜਨ ‘ਤੇ ਸੇਵਾਵਾਂ ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਹ ਕਰਜ਼ਾ 7,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਇੰਡਸ ਟਾਵਰਜ਼ ਵਿੱਚ ਭਾਰਤੀ ਏਅਰਟੈੱਲ ਦੀ ਸਭ ਤੋਂ ਵੱਧ 47.76% ਅਤੇ ਵੋਡਾਫੋਨ ਸਮੂਹ ਦੀ 21.05% ਹਿੱਸੇਦਾਰੀ ਹੈ। ਵੋਡਾਫੋਨ ਆਈਡੀਆ ਨੇ ਪਹਿਲਾਂ ਵੀ ਇੰਡਸ ਟਾਵਰਜ਼ ਵਿੱਚ 11.5% ਹਿੱਸੇਦਾਰੀ ਰੱਖੀ ਸੀ, ਪਰ ਦੋ ਸਾਲ ਪਹਿਲਾਂ ਜਦੋਂ ਇੰਡਸ ਟਾਵਰਜ਼ ਦਾ ਭਾਰਤੀ ਇੰਫਰਾਟੈੱਲ ਵਿੱਚ ਰਲੇਵਾਂ ਹੋਇਆ ਸੀ ਤਾਂ ਉਸ ਨੇ ਹਿੱਸੇਦਾਰੀ ਵੇਚ ਦਿੱਤੀ ਸੀ। VIL ਦਾ 30 ਸਤੰਬਰ 2021 ਤੱਕ ਕੁੱਲ 1,94,780 ਕਰੋੜ ਰੁਪਏ ਦਾ ਕਰਜ਼ਾ ਸੀ। ਇਹ ਕਰਜ਼ਾ ਅਪ੍ਰੈਲ-ਜੂਨ ਤਿਮਾਹੀ, 2022 ਦੇ ਅੰਤ ਵਿੱਚ ਵਧ ਕੇ 1,99,080 ਕਰੋੜ ਰੁਪਏ ਹੋ ਗਿਆ।
ਜਿਕਰਯੋਗ ਹੈ ਹੈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਮੁਤਾਬਕ ਵੋਡਾਫੋਨ-ਆਈਡੀਆ ਕੰਪਨੀ ਨੇ ਜੁਲਾਈ ‘ਚ 15.4 ਲੱਖ ਯੂਜ਼ਰਸ ਗਵਾ ਦਿੱਤੇ ਜਿਸ ਤੋਂ ਬਾਅਦ ਹੁਣ ਕੁਲ ਗਾਹਕਾਂ ਦੀ ਗਿਣਤੀ ਘੱਟ ਕੇ 25.51 ਕਰੋੜ ਰਹਿ ਗਈ ਹੈ। ਨਾਲ ਹੀ ਟੈਲੀਕਾਮ ਸੈਕਟਰ ‘ਚ ਰਿਲਾਇੰਸ ਜਿਓ ਪੈਰ ਜਮਾਂ ਰਹੀ ਹੈ। ਜੀਓ ਨੇ ਆਪਣੇ ਨੈੱਟਵਰਕ ‘ਚ 29.4 ਲੱਖ ਨਵੇਂ ਯੂਜ਼ਰਸ ਨੂੰ ਜੋੜ ਇਸ ਦੀ ਗਿਣਤੀ 41.59 ਕਰੋੜ ਕਰ ਲਈ ਹੈ। ਭਾਰਤੀ ਏਅਰਟੈੱਲ ਨੇ ਜੁਲਾਈ ‘ਚ 5.1 ਲੱਖ ਨਵੇਂ ਯੂਜ਼ਰਸ ਨੂੰ ਨਾਲ ਜੋੜ ਕੁੱਲ ਗਿਣਤੀ 36.34 ਕਰੋੜ  ਕੀਤੀ ਹੈ।
ਸਾਂਝਾ ਕਰੋ