
ਅਨੰਦ ਕਾਰਜ ਹੋਣ ਪਿੱਛੋਂ ਭੁਪਿੰਦਰ ਦੀ ਗੁਆਂਢਣ ਜੀਤੋ ਆਖਣ ਲੱਗੀ,”ਹੋਰ ਤਾਂ ਸਭ ਕੁੱਝ ਠੀਕ ਆ,ਪਰ ਜੋੜੀ ਨੀ ਬਣੀ।”
“ਮੇਰੇ ਘਰ ਵਾਲਾ ਸਰਕਾਰੀ ਨੌਕਰੀ ਲੱਗਾ ਹੋਇਐ।ਅੱਸੀ ਹਜ਼ਾਰ ਤੋਂ ਵੱਧ ਉਦ੍ਹੀ ਤਨਖਾਹ ਆ।ਉਹ ਖਾਂਦਾ, ਪੀਂਦਾ ਵੀ ਕੁੱਝ ਨੀ।ਤਾਂ ਕੀ ਹੋਇਆ, ਜੇ ਉਦ੍ਹਾ ਰੰਗ ਬਹੁਤਾ ਸਾਫ ਨੀ।ਤੇਰੇ ਘਰ ਵਾਲੇ ਦਾ ਰੰਗ ਸਾਫ ਤਾਂ ਜ਼ਰੂਰ ਆ,ਪਰ ਉਹ ਸ਼ਰਾਬ ਪੀ ਕੇ ਜਿਹੜੇ ਤੇਰੇ ਰੋਜ਼ ਹੱਡ ਸੇਕਦਾ,ਉਹ ਕਿਸੇ ਤੋਂ ਭੁੱਲੇ ਹੋਏ ਨੀ।ਉਹ ਸ਼ਰਾਬ ਪੀ ਕੇ ਰੋਜ਼ ਕਿਤੇ ਨਾ ਕਿਤੇ ਡਿੱਗਿਆ ਰਹਿੰਦੈ।ਨਾਲੇ ਤੈਨੂੰ ਪੇਕਿਆਂ ਤੋਂ ਪੈਸੇ ਲਿਆਣ ਨੂੰ ਕਹਿੰਦਾ ਰਹਿੰਦੈ।ਭਲਾ ਇਹੋ ਜਹੀ ਜੋੜੀ ਨੂੰ ਕੀ ਕਰਨਾ?” ਭੁਪਿੰਦਰ ਨੇ ਝੱਟ ਜਵਾਬ ਦਿੱਤਾ।
ਭੁਪਿੰਦਰ ਦਾ ਜਵਾਬ ਸੁਣ ਕੇ ਜੀਤੋ ਉੱਥੋਂ ਛੂ ਮੰਤਰ ਹੋ ਗਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554