ਪੰਜ ਰਾਜਾਂ ਦੀ ਸਾਂਝੀ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸੂਬਾ ਪੱਧਰੀ ਮੀਟਿੰਗ ਬਠਿੰਡਾ ਵਿਖੇ ਅੱਜ

ਫਗਵਾੜਾ 9 ਅਗਸਤ 2021 ( ਏ.ਡੀ.ਪੀ. ਨਿਊਜ਼) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਆਗੂਆਂ
ਇੰਜ: ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ), ਇੰਜ: ਸੁਖਵਿੰਦਰ ਸਿੰਘ ਬਾਂਗੋਵਾਨੀ (ਸਕੱਤਰ ਜਨਰਲ), ਇੰਜ: ਦਿਲਪ੍ਰੀਤ ਸਿੰਘ ਲੋਹਟ ( ਸੀਨੀਅਰ ਵਾਈਸ ਚੇਅਰਮੈਨ), ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਨ), ਇੰਜ: ਗੁਰਤੇਜ ਸਿੰਘ ਕੋ ਚੇਅਰਮੈਨ (ਸੂਬਾ ਪ੍ਰਧਾਨ), ਇੰਜ: ਗੁਰਵਿੰਦਰ ਸਿੰਘ ਸੂਬਾ ਜਨਰਲ ਸਕੱਤਰ, ਇੰਜੀਨੀਅਰਜ਼ ਐਸ਼ੋਸੀਏਸ਼ਨ,ਵਾਟਰ ਸਪਲਾਈ ਤੇ ਸੀਵਰੇਜ ਬੋਰਡ,ਪੰਜਾਬ, ਇੰਜ: ਹਰਿੰਦਰ ਸਿੰਘ ਗਿੱਲ, ਕੋ ਚੇਅਰਮੈਨ (ਸੂਬਾ ਪ੍ਰਧਾਨ), ਇੰਜ:ਪਲਵਿੰਦਰ ਸਿੰਘ ਪੰਧੇਰ ਸੂਬਾ ਜਨਰਲ ਸਕੱਤਰ ,ਜੇ ਈ/ਏ ਈ/ਪਦ ਉਨਤ-ਉਪ ਮੰਡਲ ਅਫਸਰਜ਼ ਐਸ਼ੋਸੀਏਸ਼ਨ ਪੰਜਾਬ, ਇੰਜ: ਸਤਨਾਮ ਸਿੰਘ ਮੱਟੂ ਕੋ ਚੈਅਰਮੈਨ (ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ), ਇੰਜ: ਗਗਨਦੀਪ ਸੰਘਾ ਕੋ ਚੈਅਰਮੈਨ (ਜਲ ਸਰੋਤ ਵਿਭਾਗ ਪੰਜਾਬ), ਇੰਜ:ਬਿਕਰਮਜੀਤ ਸਿੰਘ ਕੋ ਚੈਅਰਮੈਨ ਆਈ ਟੀ ਸੈੱਲ (ਲੋਕ ਨਿਰਮਾਣ ਵਿਭਾਗ ਪੰਜਾਬ), ਇੰਜ: ਮਹਿੰਦਰ ਸਿੰਘ ਮਲੋਆ,ਚੇਅਰਮੈਨ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ,ਪੁੱਡਾ ਪੰਜਾਬ, ਇੰਜ: ਥਰੂ ਰਾਮ ਸੂਬਾ ਸਲਾਹਕਾਰ, ਡੀ.ਈ.ਏ. ਲੋ:ਨਿ:ਵਿ:(ਬਿਜਲੀ ਵਿੰਗ) ਇੰਜ: ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ: ਈ: ਏ;,ਲੋ: ਨਿ: ਵਿ: (ਭ ਤੇ ਮ )ਸ਼ਾਖਾ ਪੰਜਾਬ, ਇੰਜ: ਹਰਵਿੰਦਰ ਸਿੰਘ ਕੋ ਚੈਅਰਮੈਨ ਸਥਾਨਕ ਸਰਕਾਰ (ਕਾਰਜਕਾਰੀ ਇੰਜੀਨੀਅਰ), ਇੰਜ: ਅਵਤਾਰ ਸਿੰਘ ਹਾਂਸ ਕੋ ਚੈਅਰਮੈਨ,ਪੰਜਾਬ ਮੰਡੀ ਬੋਰਡ ਆਦਿ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ.ਈਜ਼./ਏ.ਈਜ਼./ਪਦ ਉੱਨਤ-ਐਸ.ਡੀ.ਈਜ਼,ਐਸ.ਡੀ.ਓਜ਼. ਦੀਆਂ ਹੱਕੀ ਤੇ ਜਾਇਜ਼ ਵਾਜਿਬ ਮੰਗਾਂ ਬਾਰੇ ਚਰਚਾ ਕਰਨ ਅਤੇ ਜੱਥੇਬੰਦੀ ਵੱਲੋਂ ਅਗਲੇਰੇ ਸੰਘਰਸ਼ ਦੀ ਭਵਿੱਖੀ ਰੂਪ ਰੇਖਾ ਉਲੀਕਣ ਲਈ ਸੂਬਾ ਪੱਧਰੀ ਮੀਟਿੰਗ ਸਥਾਨਕ ਡੀ ਸੀ ਦਫਤਰ ਨੇੜੇ ਸਾਂਤਮਈ ਜਿਲਾ ਪੱਧਰੀ ਰੋਸ ਧਰਨੇ ਤੋਂ ਬਾਅਦ ਅੱਜ 9 ਅਗਸਤ 1:00 ਵਜੇ ਬਾਅਦ ਦੁਪਹਿਰ ਰੱਖੀ ਗਈ ਹੈ। ਜੱਥੇਬੰਦੀ ਵੱਲੋ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਵੱਲੋਂ ਸਾਡੇ ਵਰਗ ਦੀਆਂ ਮੰਗਾਂ ਦੀ ਸੁਣਵਾਈ ਨਾ ਕੀਤੀ ਅਤੇ ਮੰਗਾਂ ਦਾ ਠੋਸ ਹੱਲ ਨਾ ਕੱਢਿਆ ਗਿਆ ਤਾਂ ਜੱਥੇਬੰਦੀ ਨੂੰ ਮਜਬੂਰਨ ਵੱਡਾ ਲੋਕਤੰਤਰਿਕ ਸੰਘਰਸ਼ ਟੂਲ ਡਾਊਨ ਆਦਿ ਦਾ ਫੈਸਲਾ ਕਰਨਾ ਪਵੇਗਾ। ਜਿਸ ਦੀ ਸਾਰੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ, ਵਿੱਤ ਮੰਤਰੀ ਅਤੇ ਤਨਖਾਹ ਕਮਿਸ਼ਨ ਦੀ ਹੋਵੇਗੀ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...