ਅਪੋਜ਼ੀਸ਼ਨ ਲੀਡਰ ਪੁੱਜੇ ਕਿਸਾਨ ਸੰਸਦ ‘ਚ

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ਕਿਹਾ ਕਿ ਖੇਤੀ ਕਾਨੂੰਨਾਂ ‘ਤੇ ਬਹਿਸ ਨਾਲ ਕੋਈ ਫਾਇਦਾ ਨਹੀਂ ਹੋਣਾ, ਇਹ ਤਾਂ ਰੱਦ ਹੀ ਕਰਨੇ ਪੈਣਗੇ | 12 ਅਪੋਜ਼ੀਸ਼ਨ ਪਾਰਟੀਆਂ ਦੇ ਆਗੂਆਂ ਨਾਲ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਨੇ ਕਿਹਾ—ਅਸੀਂ ਇਥੇ ਅੰਦੋਲਨਕਾਰੀ ਕਿਸਾਨਾਂ ਨਾਲ ਯਕਜਹਿਤੀ ਪ੍ਰਗਟਾਉਣ ਆਏ ਸੀ | ਕਾਲੇ ਕਾਨੂੰਨ ਹਰ ਹਾਲਤ ਵਿਚ ਰੱਦ ਕੀਤੇ ਜਾਣੇ ਚਾਹੀਦੇ ਹਨ, ਇਨ੍ਹਾਂ ‘ਤੇ ਬਹਿਸ ਦੀ ਕੋਈ ਲੋੜ ਨਹੀਂ | ਇਹ ਰੱਦ ਹੀ ਕੀਤੇ ਜਾਣੇ ਚਾਹੀਦੇ ਹਨ |
ਉਨ੍ਹਾ ਕਿਹਾ—ਅਪੋਜ਼ੀਸ਼ਨ ਨੂੰ ਸੰਸਦ ਵਿਚ ਮੁੱਦੇ ਨਹੀਂ ਉਠਾਉਣ ਦਿੱਤੇ ਜਾ ਰਹੇ ਪਰ ਉਹ ਲੜਾਈ ਜਾਰੀ ਰੱਖਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਗਾਸਸ ਨਾਲ ਹਰ ਕਿਸੇ ਦੇ ਫੋਨ ਵਿਚ ਵੜ ਗਏ ਹਨ | ਅਸੀਂ ਜਾਸੂਸੀ ਉੱਤੇ ਬਹਿਸ ਚਾਹੁੰਦੇ ਹਾਂ ਪਰ ਉਹ ਆਗਿਆ ਨਹੀਂ ਦੇ ਰਹੇ | ਅਸੀਂ ਆਪਣੀਆਂ ਮੰਗਾਂ ‘ਤੇ ਡਟੇ ਰਹਾਂਗੇ |
ਰਾਹੁਲ ਦੇ ਨਾਲ ਹੋਰਨਾਂ ਸਾਂਸਦਾਂ ਤੋਂ ਇਲਾਵਾ ਸੀ ਪੀ ਆਈ ਦੇ ਬਿਨੋਇ ਵਿਸਵਮ, ਸੀ ਪੀ ਆਈ (ਐਮ) ਦੇ ਏਮਾਲਰਮ ਕਰੀਮ, ਸ਼ਿਵ ਸੈਨਾ ਦੇ ਸੰਜੇ ਰਾਉਤ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਤੇ ਆਰ ਐਸ ਪੀ ਦੇ ਐਨ ਕੇ ਪ੍ਰੇਮਚੰਦਰਨ ਵੀ ਸਨ | ਪੰਜਾਬ ਤੋਂ ਕਾਂਗਰਸ ਦੇ ਸਾਂਸਦ ਅੰਬਿਕਾ ਸੋਨੀ, ਮਨੀਸ਼ ਤਿਵਾੜੀ, ਗੁਰਜੀਤ ਔਜਲਾ, ਅਮਰ ਸਿੰਘ, ਪ੍ਰਤਾਪ ਸਿੰਘ ਬਾਜਵਾ ਤੇ ਹਰਿਆਣਾ ਤੋਂ ਦੀਪਿੰਦਰ ਹੁੱਡਾ ਵੀ ਸਨ |
ਜੰਤਰ-ਮੰਤਰ ਪੁੱਜਣ ਵਾਲੇ ਆਗੂਆਂ ਨੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ—ਕਿਸਾਨ ਬਚਾਓ, ਭਾਰਤ ਬਚਾਓ | ਆਗੂਆਂ ਨੇ ਗੈਲਰੀ ਵਿਚ ਬੈਠ ਕੇ ਕਿਸਾਨ ਸੰਸਦ ਦੀ ਕਾਰਵਾਈ ਦੇਖੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਪੋਜ਼ੀਸ਼ਨ ਉਨ੍ਹਾਂ ਦੀਆਂ ਮੰਗਾਂ ਦੀ ਹਮਾਇਤ ਕਰ ਰਹੀ ਹੈ, ਇਹ ਚੰਗੀ ਗੱਲ ਹੈ ਪਰ ਉਹ ਅਪੋਜ਼ੀਸ਼ਨ ਆਗੂਆਂ ਨੂੰ ਕਿਸਾਨਾਂ ਦੇ ਮੰਚ ‘ਤੇ ਥਾਂ ਨਹੀਂ ਦੇ ਸਕਦੇ

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...