ਨਵੀਂ ਦਿੱਲੀ: ਪੁਲਾੜ ਖੇਤਰ ਦੇ ਇੱਕ ਸਟਾਰਟ-ਅਪ ਦਿਗੰਤਰ ਵੱਲੋਂ ਉੱਤਰਾਖੰਡ ਦੇ ਗੜ੍ਹਵਾਲ ਇਲਾਕੇ ਵਿੱਚ ਪੁਲਾੜ ’ਤੇ ਨਜ਼ਰ ਰੱਖਣ ਲਈ ਦੇਸ਼ ਦੀ ਪਹਿਲੀ ਅਬਜ਼ਰਵੇਟਰੀ ਸਥਾਪਤ ਕੀਤੀ ਜਾਵੇਗੀ। ਇਹ ਧਰਤੀ ਦੁਆਲੇ ਘੁੰਮਦੀਆਂ 10 ਸੈਂਟੀਮੀਟਰ ਤੱਕ ਦੇ ਆਕਾਰ ਦੀਆਂ ਵਸਤਾਂ ਦੀ ਨਿਗਰਾਨੀ ਕਰੇਗੀ। ਇਹ ਅਬਜ਼ਰਵੇਟਰੀ ਪੁਲਾੜ ਵਿੱਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ’ਤੇ ਨਜ਼ਰ ਰੱਖਣ ਵਿੱਚ ਮਦਦ ਕਰੇਗੀ, ਜਿਸ ਵਿੱਚ ਪੁਲਾੜ ਦੇ ਮਲਬੇ ਅਤੇ ਖੇਤਰ ਵਿੱਚ ਘੁੰਮ ਰਹੇ ਫ਼ੌਜ ਦੇ ਉਪਗ੍ਰਹਿ ਸ਼ਾਮਲ ਹਨ।