ਮਿੰਨੀ ਕਹਾਣੀ (ਆਲਸ )/ ਅਮਰੀਕ ਪਲਾਹੀ (ਯੂ.ਐਸ.ਏ.)


ਸੋਹਣ ਸਿੰਘ ਆਪਣੇ ਕਾਮੇ ਰੌਬਟ ਨੂੰ ਕਹਿੰਦਾ ਅੱਜ ਗਰਮੀ ਬਹੁਤ ਬਦਾਮਾਂ ਨੂੰ ਪਾਣੀ ਖੁੱਲਾ ਚੱਲ ਰਿਹਾ ਡਰਿਪ ਨਹੀਂ ।ਤੂੰ ਪਾਣੀ ਦਾ ਖਿਆਲ ਰੱਖਣਾ । ਮੈ ਸ਼ਹਿਰ ਤੋਂ ਕੁਝ ਸਮਾਨ ਲੈ ਆਵਾਂ ।ਕਿਆਰਾ ਭਰ ਕੇ ਪਾਣੀ ਬਾਹਰ ਰਸਤੇ ਵੱਲ ਟੁੱਟ ਨਾ ਜਾਵੇ।ਕੈਲੀਫੋਨੀਆ ਦੀ ਸਰਕਾਰ ਪੰਪਾਂ ਤੇ ਮੀਟਰ ਵੀ ਲ਼ਾ ਦਿੱਤੇ ਨੇ ਕਿ ਅਸੀਂ ਪਾਣੀ ਬਹੁਤ ਨਾ ਕਢੀਏ। ਪਾਣੀ ਥੋਹੜਾ ਹੀ ਵਰਤੀਏ ।
ਸੋਹਨ ਸਿੰਘ ਜਦੋਂ ਵਾਪਸ ਸ਼ਹਿਰ ਤੋਂ ਪਰਤਿਆਂ ਤਾਂ ਉਹੀ ਗੱਲ ਹੋਈ ਜਿਸ ਤੋਂ ਡਰ ਦਾ ਸੀ ।ਰੌਬਟ ਨੇ ਖਾਣਾ ਖਾਣ ਤੋਂ ਬਾਅਦ ਐਸੀ ਆਲਸ ਮਾਰੀ ਫੇਸ ਬੁੱਕ ਤੇ ਦੋਸਤਾਂ ਨਾਲ ਰੁੱਝ ਗਿਆ । ਪਾਣੀ ਬਾਹਰ ਰਸਤੇ ਵਿਚ ਟੁੱਟ ਗਿਆ ।ਪਾਣੀ ਦੀ ਕਮੇਟੀ ਵੱਲੋਂ ਸੋਹਨ ਸਿੰਘ ਨੂੰ ਜੁਰਮਾਨਾ ਵੀ ਹੋਇਆ ਤੇ ਰੋਬਟ ਨੂੰ ਝਿੜਕਾਂ ਵੀ ਖਾਣੀਆਂ ਪਈਆਂ।ਰੌਬਟ ਕਹਿੰਦਾ ਬੌਸ ਅੱਗੇ ਤੋਂ ਮੈਂ ਐਸੀ ਆਲਸ ਨਹੀਂ ਕਰਾਂਗਾ।

ਅਮਰੀਕ ਪਲਾਹੀ (ਯੂ.ਐਸ.ਏ.)

 

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...