ਉਲੰਪਿਕ ਖੇਡਾਂ: ਤੀਰਅੰਦਾਜ਼ੀ ਵਿਚ ਅਤਨੂਦਾਸ ਹਾਰੇ, ਮੁੱਕੇਬਾਜ਼ ਅਮਿਤ ਪੰਘਲ ਵੀ ਮੁਕਾਬਲਾ ਤੋਂ ਬਾਹਰ

ਟੋਕੀਉ:  ਉਲੰਪਿਕ ਖੇਡਾਂ ਵਿਚ ਅੱਜ 9ਵੇਂ ਦਿਨ ਤੀਰਅੰਦਾਜ਼ੀ ਵਿਚ ਅਤਨੂਦਾਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਨੇ 6-4 ਨਾਲ ਹਰਾਇਆ। ਅਤਨੂ ਪਹਿਲੀ ਸੀਰੀਜ਼ ਵਿਚ 27-25 ਨਾਲ ਹਾਰ ਗਏ। ਉਹਨਾਂ ਨੇ 9,8,8 ਅੰਕ ਬਣਾਏ। ਦੂਜੀ ਸੀਰੀਜ਼ ਵਿਚ ਦੋਵਾਂ ਵਿਚਾਲੇ ਮੁਕਾਬਲਾ 28-28 ਨਾਲ ਬਰਾਬਰ ਰਿਹਾ। ਅਤਨੂ ਨੇ ਦੂਜੀ ਸੀਰੀਜ਼ ਵਿਚ 10,9,9 ਅੰਕ ਬਣਾਏ। ਤੀਜੀ ਸੀਰੀਜ਼ ਵਿਚ ਅਤਨੂ ਨੇ 28-27 ਨਾਲ ਜਿੱਤ ਹਾਸਲ ਕੀਤੀ।ਇਸ ਤੋਂ ਬਾਅਦ ਚੌਥਾ ਸੈੱਟ 28-28 ਨਾਲ ਬਰਾਬਰ ਰਿਹਾ। ਆਖਰੀ ਸੈੱਟ ਵਿਚ ਅਤਨੂ ਨੂੰ 26-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਤੋਂ ਇਲਾਵਾ ਅੱਜ ਭਾਰਤ ਦੀ ਪੀਵੀ ਸਿੰਧੂ ਮਹਿਲਾ ਬੈਡਮਿੰਟਨ ਦੇ ਸਿੰਗਲਜ਼ ਮੁਕਾਬਲੇ ਦਾ ਸੈਮੀਫਾਈਨਲ ਮੈਚ ਖੇਡੇਗੀ। ਸਿੰਧੂ ਦਾ ਸਾਹਮਣਾ ਚਾਈਨੀਜ਼ ਤਾਇਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਮੁੱਕੇਬਾਜ਼ੀ ਵਿਚ ਪੂਜਾ ਰਾਣੀ ਵੀ ਮੈਡਲ ਪੱਕਾ ਕਰਨ ਦੀ ਕੋਸ਼ਿਸ਼ ਵਿਚ ਉਤਰੇਗੀ।

ਉਲੰਪਿਕ ਖੇਡਾਂ ਵਿਚ 9ਵੇਂ ਦਿਨ ਵਿਸ਼ਵ ਦੇ ਨੰਬਰ-1 ਮੁੱਕੇਬਾਜ਼ ਅਮਿਤ ਪੰਘਲ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਹਰ ਗਏ। ਉਹਨਾਂ ਨੂੰ ਕੋਲੰਬੀਆ ਦੇ ਯੂਬੇਰਜਨ ਰਿਵਾਸ ਨੇ 4-1 ਨਾਲ ਹਰਾਇਆ। ਅਮਿਤ ਨੇ ਪਹਿਲਾ ਰਾਊਂਡ ਅਸਾਨੀ ਨਾਲ ਜਿੱਤਿਆ ਪਰ ਦੂਜੇ ਅਤੇ ਤੀਜੇ ਰਾਊਂਡ ਵਿਚ ਉਹ ਅਪਣੀ ਲੈਅ ਨੂੰ ਕਾਇਮ ਨਹੀਂ ਰੱਖ ਸਕੇ।

ਸਾਂਝਾ ਕਰੋ

ਪੜ੍ਹੋ

ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ...