ਮਾਸਕ ਫਿਰ ਹੋਇਆ ਜ਼ਰੂਰੀ! ਦੇਸ਼ ‘ਚ ਫਿਰ ਵਧਣ ਲੱਗੇ ਕੋਰੋਨਾ ਕੇਸ

ਨਵੀਂ ਦਿੱਲੀ, 22 ਮਈ – ਕੋਵਿਡ-19 ਵਾਇਰਸ ਇੱਕ ਵਾਰੀ ਫਿਰ ਡਰਾਉਣਾ ਦੇ ਲਈ ਆ ਗਿਆ ਹੈ। ਕੁਝ ਸਮੇਂ ਦੀ ਰਾਹਤ ਮਗਰੋਂ ਹੁਣ ਵਾਇਰਸ ਮੁੜ ਤੇਜ਼ੀ ਨਾਲ ਫੈਲਣ ਲੱਗਾ ਹੈ। ਏਸ਼ੀਆ ਦੇ ਕਈ ਦੇਸ਼ਾਂ ਵਿੱਚ ਕੋਵਿਡ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਖ਼ਾਸ ਕਰਕੇ ਹਾਂਗਕਾਂਗ, ਸਿੰਗਾਪੁਰ ਅਤੇ ਥਾਈਲੈਂਡ ਵਿੱਚ ਹਾਲਾਤ ਚਿੰਤਾਜਨਕ ਹੋ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਸੰਕ੍ਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਸੰਖਿਆ ਵੀ ਵਧ ਰਹੀ ਹੈ। ਭਾਰਤ ਵਿੱਚ ਵੀ ਨਵੇਂ ਮਾਮਲਿਆਂ ਨੂੰ ਲੈ ਕੇ ਚਿੰਤਾ ਵਧਣ ਲੱਗੀ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਜੇ ਹੁਣ ਤੋਂ ਸਾਵਧਾਨੀ ਨਾ ਵਰਤੀ ਗਈ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।

ਦੇਸ਼ ਵਿੱਚ ਇੱਕ ਵਾਰੀ ਫਿਰ ਤੋਂ ਕੋਰੋਨਾ ਕਹਿਰ ਬਰਸਾ ਰਿਹਾ ਹੈ। ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਕੇਂਦਰੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇੱਕ ਹਾਲੀਆ ਰਿਪੋਰਟ ਮੁਤਾਬਕ 19 ਮਈ ਤੱਕ ਦੇਸ਼ ਭਰ ਵਿੱਚ ਕੋਵਿਡ-19 ਦੇ 257 ਸਰਗਰਮ ਕੇਸ ਦਰਜ ਕੀਤੇ ਗਏ ਹਨ। ਭਾਰਤ ਦੇ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸਿਹਤ ਮੰਤਰਾਲੇ ਦੇ ਅਪਡੇਟ ਮੁਤਾਬਕ ਏਸ਼ੀਆ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ JN.1 ਵੈਰੀਅਂਟ ਨਾਲ ਜੁੜੇ ਹੋਏ ਹਨ। ਭਾਰਤ ਵਿੱਚ 12 ਮਈ ਤੱਕ 164 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਵਿੱਚ ਕੇਰਲ ਵਿੱਚ ਸਭ ਤੋਂ ਵੱਧ 69 ਮਾਮਲੇ ਦਰਜ ਕੀਤੇ ਗਏ ਹਨ। ਇਸਦੇ ਨਾਲ-ਨਾਲ ਮਹਿਲਾੜ ਅਤੇ ਤਮਿਲਨਾਡੂ ਵਰਗੇ ਰਾਜਾਂ ਵਿੱਚ ਵੀ ਕੋਵਿਡ-19 ਨੇ ਮੁੜ ਦਸਤਕ ਦਿੱਤੀ ਹੈ ਜਿੱਥੇ ਕਈ ਨਵੇਂ ਮਰੀਜ਼ ਮਿਲੇ ਹਨ।

ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਜ਼ਿਆਦਾਤਰ ਮਾਮਲੇ ਹਲਕੇ ਦੱਸੇ ਜਾ ਰਹੇ ਹਨ, ਪਰ ਸਰਕਾਰ ਇਸ ਸਥਿਤੀ ‘ਤੇ ਕੜੀ ਨਿਗਰਾਨੀ ਕਰ ਰਹੀ ਹੈ ਤਾਂ ਜੋ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ, 65 ਸਾਲ ਤੋਂ ਉਪਰ ਉਮਰ ਵਾਲਿਆਂ ਅਤੇ ਜਿਨ੍ਹਾਂ ਦੀ ਇਮਿਊਨਿਟੀ ਪਹਿਲਾਂ ਹੀ ਕਮਜ਼ੋਰ ਹੈ, ਉਨ੍ਹਾਂ ਨੂੰ ਇਹ ਸੰਕਰਮਣ ਤੇਜ਼ੀ ਨਾਲ ਲੱਗ ਸਕਦਾ ਹੈ। ਨਾਲ ਹੀ ਮੌਸਮੀ ਬਦਲਾਅ, ਸਮਾਜਿਕ ਮਿਲਣ-ਜੁਲਣ ਅਤੇ ਅੰਤਰਰਾਸ਼ਟਰੀ ਯਾਤਰਾ ਵੀ ਇਸਦੇ ਫੈਲਾਅ ਨੂੰ ਵਧਾ ਰਹੇ ਹਨ।

JN.1 ਵੈਰੀਅੰਟ ਦੇ ਲੱਛਣ ਕੀ ਹਨ?

ਸਿਹਤ ਅਧਿਕਾਰੀਆਂ ਦੇ ਅਨੁਸਾਰ, JN.1 ਵੈਰੀਅੰਟ ਦੇ ਲੱਛਣ ਪਹਿਲਾਂ ਆਏ ਓਮੀਕ੍ਰੋਨ ਵੈਰੀਅੰਟਾਂ ਵਰਗੇ ਹੀ ਹਨ। ਇਹ ਲੱਛਣ ਆਮ ਜ਼ੁਕਾਮ ਜਾਂ ਖਾਂਸੀ ਵਰਗੇ ਲੱਗ ਸਕਦੇ ਹਨ, ਪਰ ਅਲਰਟ ਰਹਿਣਾ ਜ਼ਰੂਰੀ ਹੈ। ਮੁੱਖ ਲੱਛਣ ਹੇਠ ਲਿਖੇ ਹਨ:

ਬੁਖਾਰ

ਖੰਘ

ਗਲੇ ਵਿੱਚ ਦਰਦ

ਥਕਾਵਟ

ਨੱਕ ਵਗਣਾ ਜਾਂ ਬੰਦ ਹੋਣਾ

ਸਰੀਰ ਦਰਦ

ਸਿਰ ਦਰਦ

ਸੁਘੰਧ ਜਾਂ ਸਵਾਦ ਦਾ ਖਤਮ ਹੋਣਾ

ਜੇਕਰ ਇਹ ਲੱਛਣ ਨਜ਼ਰ ਆਉਣ, ਤਾਂ ਜਲਦੀ ਟੈਸਟ ਕਰਵਾਉਣਾ ਅਤੇ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।

ਸਾਂਝਾ ਕਰੋ

ਪੜ੍ਹੋ

ਚਾਨਣ ਦੀ ਬਾਤ/ਰਾਮ ਸਵਰਨ ਲੱਖੇਵਾਲੀ

ਦੂਰ ਪਹਾੜਾਂ ਤੋਂ ਆਉਂਦਾ ਨਿਰਮਲ ਜਲ। ਨਦੀ ਵਿੱਚ ਪੱਥਰਾਂ ਨਾਲ...