
ਗੁਰਜੰਟ ਸਿੰਘ ਬਾਜੇਵਾਲੀਆ
ਮਾਨਸਾ 30 ਜੁਲਾਈ ਬੀਤੇ ਕੱਲ੍ਹ ਤੋਂ ਲੈਕੇ ਹੋ ਰਹੀ ਵਰਖਾ ਨਾਲ ਜਿੱਥੇ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ ਉਥੇ ਇਸ ਵਰਖਾ ਕਾਰਨ ਕਿਸਾਨਾ ਦਾ ਨਰਮਾ ਅਤੇ ਝੋਨੇ ਚ ਜ਼ਿਆਦਾ ਪਾਣੀ ਆਉਣ ਨਾਲ ਦੋਨੇਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ ।ਵੇਰਵਿਆਂ ਅਨੁਸਾਰ ਹਲਕਾ ਸਰਦੂਲਗਡ਼੍ਹ ਦੇ ਪਿੰਡ ਝੇਰਿਆਂਵਾਲੀ,ਬੀਰੇਵਾਲਾ ਜੱਟਾਂ , ਬਾਜੇਵਾਲਾ, ਲਾਲਿਆਂਵਾਲੀ ,ਝੰਡਾ ਕਲਾਂ, ਸੰਘਾ ,ਕਰੰਡੀ ਦੀ ਇਸ ਵਰਖਾ ਨਾਲ ਨਰਮੇ ਅਤੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਪਿੰਡ ਝੇਰਿਆਵਾਲੀ ਦੇ ਕਿਸਾਨ ਕੁਲਦੀਪ ਸਿੰਘ ਰੰਧਾਵਾ,ਸੰਧੂਰਾ ਸਿੰਘ ,ਛੋਟਾ ਸਿੰਘ,ਜੰਟਾ ਸਿੰਘ, ਹਰਚੇਤ ਸਿੰਘ,ਗੁਰਜੀਤ ਸਿੰਘ ,ਰੂਸ ਸਿੰਘ ,ਰਣਜੀਤ ਸਿੰਘ,ਹਰਨੇਕ ਸਿੰਘ ਆਦਿ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਸਮੇਤ 35 ਏਕੜ ਰਕਬਾ ਨਰਮਾ ਜ਼ਿਆਦਾ ਪਾਣੀ ਨਾਲ ਖ਼ਰਾਬ ਹੋ ਗਿਆ ।ਉਨ੍ਹਾਂ ਕਿਹਾ ਜੇਕਰ ਵਰਖਾ ਹੋਰ ਹੁੰਦੀ ਹੈ ਤਾਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ ।ਇਸੇ ਤਰ੍ਹਾਂ ਹੀ ਪਿੰਡ ਝੰਡਾ ਕਲਾਂ ਦੇ ਸਰਪੰਚ ਕੁਲਵੀਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਉਨ੍ਹਾਂ ਦਾ ਝੋਨਾ ਪਾਣੀ ਵਿੱਚ ਡੁੱਬ ਗਿਆ ਹੈ।ਪਿੰਡ ਬੀਰੇਵਾਲਾ ਦੇ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਪਿੰਡ ਦੇ ਕੁਝ ਘਰਾਂ ਚ ਪਾਣੀ ਆ ਵੜਿਆ ਨਾਲਾ ਬੰਦ ਹੋਣ ਕਾਰਨ ਜੇ ਸੀ ਬੀ ਮਸ਼ੀਨ ਨਾਲ ਪਾਣੀ ਮੁਸ਼ਕਿਲ ਨਾਲ ਕਢਿਆ ਜੇਕਰ ਵਰਖਾ ਹੋਰ ਹੁੰਦੀ ਹੈ ਤਾਂ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ।ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।