ਸਿੱਧੂ ਨੂੰ ਪ੍ਰਧਾਨ ਬਣਨ ‘ਤੇ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ

ਅੰਮ੍ਰਿਤਸਰ- ਕਾਂਗਰਸ ਵੱਲੋਂ ਹਾਲ ਹੀ ਵਿਚ ਥਾਪੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈਆ ਦਿੱਤੀਆਂ ਜਾ ਰਹੀਆ ਹਨ।ਪਾਕਿਸਤਾਨ ਸਿੱਖ ਆਗੂ ਇੰਦਰਜੀਤ ਸਿੰਘ ਮੈਂਬਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਨਿਭਾਉਂਦਿਆਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾ ਮੁੱਖ ਰੱਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦਾ ਸਾਰਾ ਸਿਹਰਾ ਸਿੱਧੂ ਨੂੰ ਜਾਂਦਾ ਹੈ।

ਗੁਰੂ ਸਾਹਿਬ ਜੀ ਨੇ ਆਪ ਸੇਵਾ ਲੈਂਦਿਆਂ ਇਹ ਧਾਰਮਿਕ ਕਾਰਜ ਸਿੱਧੂ ਦੇ ਜਿੰਮੇ ਲਗਾਕੇ ਕਰਵਾਇਆ ਹੈ ਨਹੀਂ ਤੇ ਜੋ ਹਲਾਤ ਦੋਵੇ ਦੇਸ਼ਾਂ ਦੀਆ ਸਰਕਾਰਾਂ ਦੇ ਦਰਮਿਆਨ ਸਨ ਇਹ ਲਾਂਘਾ ਕਦੀ ਵੀ ਖੁੱਲ ਨਹੀਂ ਸਕਦਾ ਸੀ । ਜਿਸ ਲਈ ਅੱਜ ਸਿੱਧੂ ਦਾ ਹਰ ਇਕ ਪਾਕਿਸਤਾਨੀ ਸਿੱਖ ਸਤਿਕਾਰ ਕਰਦਾ ਤੇ ਉਨ੍ਹਾਂ ਨੂੰ ਵਧਾਈਆਂ ਦਿੰਦਾ ਹੈ।

ਇਸ ਦੌਰਾਨ ਸਿੱਧੂ ਨੂੰ ਪਾਕਿ ਸਿੱਖਾਂ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਕੋਰੀਡੋਰ ਲਾਂਘਾ ਖੁਲ੍ਹਵਾਇਆ ਹੈ ਉਸੇ ਤਰ੍ਹਾਂ ਉਹ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਕੋਰੋਨਾ ਮਹਾਂਮਾਰੀ ਦਾ ਬਹਾਨਾ ਘੜ੍ਹ ਕੇ ਭਾਰਤ ਸਰਕਾਰ ਵੱਲੋਂ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਬੰਦ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਮੁੜ ਖੁਲਵਾ ਕੇ ਭਾਰਤ ਤੋਂ ਸੰਗਤਾਂ ਨੂੰ ਭੇਜਿਆ ਜਾਵੇ।

 

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...