ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ,ਜਿਲ੍ਹਾ ਕਪੂਰਥਲਾ ਜ਼ੋਨ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸਖਤ ਵਿਰੋਧ ਕਰਦੇ ਹੋਏ ਧਰਨਾ ਤੇ ਮੰਗ ਪੱਤਰ ਦਿੱਤਾ


ਕਪੂਰਥਲਾ 26 ਜੁਲਾਈ 2021 ( ਏ.ਡੀ.ਪੀ. ਨਿਊਜ਼) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋ ਇੰਜ:ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ)ਇੰਜ: ਸੁਖਵਿੰਦਰ ਸਿੰਘ ਬਾਂਗੋਬਾਨੀ (ਸਕੱਤਰ ਜਨਰਲ), ਇੰਜ: ਦਿਲਪ੍ਰੀਤ ਸਿੰਘ ਲੋਹਟ (ਸੀਨੀਅਰ ਵਾਈਸ ਚੇਅਰਮੈਂਨ) ਅਤੇ ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਂਨ) ਦੀ ਸਰਪ੍ਰਸਤੀ ਵਿੱਚ 26 ਜੁਲਾਈ ਨੂੰ ਕਪੂਰਥਲਾ ਜ਼ੋਨ ਵੱਲੋ ਜਿਲਾ ਪੱਧਰੀ ਰੋਸ ਧਰਨਾ ਡਿਪਟੀ ਕਮਿਸਨਰ ਕਪੂਰਥਲਾ ਦੇ ਦਫਤਰ ਵਿਖੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਭਰਪੂਰ ਰਿਪੋਰਟ ਤੇ ਸਿਫਾਰਸ਼ਾਂ ਅਤੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਸਥਾਨਕ ਪੱਧਰ ਤੇ ਸਾਂਤਮਈ ਭਾਰੀ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਦਿੱਤਾ ਗਿਆ।ਧਰਨੇ ਦੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਇੰਜੀ: ਸੰਤੋਖ ਸਿੰਘ ਸੰਮੀ ਕਨਵੀਨਰ ਅਤੇ ਕੋ-ਕਨਵੀਨਰ ਇੰਜੀ. ਪੰਕਜ਼ ਸਿੱਧੀ ਜਿਲ੍ਹਾ ਜੋਨ ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਪੰਜਾਬ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਰਹਿ ਗਈਆਂ ਤਰੁੱਟੀਆਂ ਭਰਪੂਰ ਸਿਫਾਰਸਾਂ ਦੀ ਸੋਧਾਂ ਕੀਤਿਆਂ ਬਗੈਰ ਹੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਵੱਖ-2 ਬੁਲਾਰਿਆਂ ਸਖਤ ਨਿਖੇਧੀ ਕਰਦੇ ਹੋਏ ਵਿਰੋਧ ਕੀਤਾ ਗਿਆ ਹੈ। ਇੱਥੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਇੰਜ: ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਇੰਜ: ਰਾਜੀਵ ਉੱਪਲ ਸੂਬਾ ਜੱਥੇਬੰਦਕ ਸਕੱਤਰ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਾਲ 2011 ਵਿੱਚ ਜੱਥੇਬੰਦਕ ਸਖ਼ਤ ਸੰਘਰਸ਼ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਵੱਲੋਂ ਦਿੱਤੇ ਗਏ ਸਨਮਾਨਜਨਕ ਸਕੇਲਾਂ ਤੇ ਤਨਖਾਹ ਕਮਿਸ਼ਨ ਵੱਲੋਂ 2.25 ਦਾ ਨਾ ਪ੍ਰਵਾਨ ਕਰਨ ਯੋਗ ਗੁਣਾਂਕ ਦੇ ਕੇ ਇਸ ਵਰਗ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ। ਜਿਸ ਨਾਲ ਇਸ ਵਰਗ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ ਅਤੇ ਪੱਦ ਉੁੱਨਤ ਐੱਸ ਡੀ ਈ/ ਓਜ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਥਾਂ ਘਟਾਉਣ ਦਾ ਕੰਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੇ ਇਸ ਬੇਤਹਾਸ਼ਾ ਮਹਿੰਗਾਈ ਦੇ ਦੌਰ ਵਿੱਚ ਤਨਖਾਹ ਵਧਾਉਣ ਦੀ ਥਾਂ ਮਨਮਾਨੇ ਢੰਗ ਨਾਲ਼ ਤਨਖਾਹਾਂ ਘਟਾਉਣ ਦਾ ਕੰਮ ਕਰਦੇ ਹੋਏ ਮੁਲਾਜ਼ਮ ਵਰਗ ਦਾ ਸੋਸਣ ਕੀਤਾ ਗਿਆ ਹੈ। ਇਸ ਜਿਲਾ ਪੱਧਰੀ ਰੋਸ ਧਰਨੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋ ਹੀ ਰੱਦ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਤਨਖ਼ਾਹਾ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਵੱਖ-2 ਮੁਲਾਜ਼ਮ ਜੱਥੇਬੰਦੀਆਂ ਵੱਲੋਂ ਹੱਕੀ ਤੇ ਜਾਇਜ ਮੰਗਾਂ ਅਨੁਸਾਰ ਸੋਧਾਂ ਕਰਕੇ ਪੰਜਾਬ ਦੀ ਸਮੂਹ ਮੁਲਾਜ਼ਮਤ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਹੈ। ਕੌਂਸਲ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰਜ਼ ਵਰਗ ਨੂੰ ਸਾਲ 2011 ਵਿੱਚ ਦਿੱਤੇ ਗਏ ਤਨਖਾਹ ਸਕੇਲਾਂ ਤੇ 3.01 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ। ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਸਮੂਹ ਜੇ.ਈ./ਏ.ਈ. ਵਰਗ ਦੇ ਖ਼ਤਮ ਕੀਤੇ 30 ਲੀਟਰ ਪੈਟਰੋਲ ਫਿਕਸ ਟਰੈਵਲਿੰਗ ਅਲਾਊਂਸ ਨੂੰ ਬਹਾਲ ਕਰਦੇ ਹੋਏ 80 ਲੀਟਰ ਪੈਟਰੋਲ ਭੱਤਾ ਫਿਕਸ ਟਰੈਵਲਿੰਗ ਅਲਾਊਸ ਦੇਣ ਦੀ ਮੰਗ ਕੀਤੀ ਗਈ । ਜਥੇਬੰਦੀ ਵੱਲੋਂ ਮਿਤੀ 1.1.2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਰਾਜ ਵਿੱਚ ਠੇਕੇ / ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਆਉਟ ਸੋਰਸਿੰਗ ਭਰਤੀ ਬੰਦ ਕਰਕੇ, ਪੱਕੀ ਭਰਤੀ ਕਰਨ, ਨਵੀਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਥਾਂ ਤੇ ਪੰਜਾਬ ਸਰਕਾਰ ਦੇ ਤਨਖਾਹ ਸਕੇਲਾਂ ਤੇ ਭਰਤੀ ਕਰਨ, ਜੇ.ਈ /ਏ. ਈ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ ਦੀ ਅਸਾਮੀ ਲਈ ਤਰੱਕੀ ਕੋਟਾ ਚੰਡੀਗੜ੍ਹ ਦੀ ਤਰਜ ਤੇ 50% ਤੋਂ ਵਧਾ ਕੇ 75% ਕਰਨ ਦੀ ਮੰਗ ਕੀਤੀ ਗਈ । ਧਰਨੇ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਪੰਜਾਬ ਦੀਆਂ ਸਮੂਹ ਮੁਲਾਂਜਮ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮੰਨਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ । ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸਾਂਤਮਈ ਰੋਸ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ । ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਇਸ ਵਰਗ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਪੰਜਾਬ ਵਿੱਚ ਚਲਦੇ ਸਾਰੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਵਿਰੋਧ ਕੀਤਾ ਜਾਵੇਗਾ। ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ/ਉਪ ਮੰਡਲ ਇੰਜੀਨੀਅਰ,ਅਫਸਰ (ਪਦ ਉੱਨਤ) ਵਰਗ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਮੰਨਣ ਦੀ ਸੂਰਤ ਵਿੱਚ ਕੌਸਲ ਵੱਲੋਂ ਜਲਦ ਹੀ ਵਿਧਾਨ ਸਭਾ ਤੇ ਮੋਤੀ ਮਹਿਲ ਪਟਿਆਲਾ ਦਾ ਘੇਰਾਓ ਕਰਨ ਦੀ ਚਿਤਾਵਨੀ ਵੀ ਅਗਲੇ ਉਲੀਕੇ ਗਏ ਪ੍ਰੋਗਰਾਮ ਦੌਰਾਨ ਕਰਨ ਦੀ ਦਿੱਤੀ ਗਈ ਹੈ। ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਇੱਕ ਹੋਰ ਪਾਸ ਮਤੇ ਰਾਹੀਂ ਮੋਹਾਲੀ ਵਿਖੇ ਕੱਚੇ ਅਧਿਆਪਕਾ ਦੇ ਚੱਲ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਇਨ੍ਹਾਂ ਸਮੂਹ ਕੱਚੇ ਅਧਿਆਪਕਾ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ ਗਈ । ਕੌਸਲ ਵੱਲੋਂ ਰਾਜ ਦੇ ਸਮੂਹ ਪੈਨਸ਼ਨਰਾਂ ਨੂੰ ਵੀ ਫੈਕਟਰ 3.01 ਦੇ ਗੁਣਾਂਕ ਨਾਲ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਧਰਨੇ ਦੇ ਅਖੀਰ ਵਿੱਚ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਸਾਂਤਮਈ ਰੋਸ ਧਰਨੇ ਵਿੱਚ ਵੱਖ-2 ਇੰਜੀਨੀਅਰਿੰਗ ਵਿਭਾਗਾਂ ਦੀਆਂ ਇੰਜੀਨੀਅਰਜ਼ ਐਸ਼ੋਸੀਏਸ਼ਨਾਂ ਦੇ ਪ੍ਰਮੁੱਖ ਆਹੁਦੇਦਾਰਾਂ ਵੱਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ ਜਿਨ੍ਹਾਂ ਵਿੱਚ ਇੰਜ: ਦਿਲਜੀਤ ਕੁਮਾਰ,ਕਨਵੀਨਰ ਜਿਲਾ ਜ਼ੋਨ, ਜਲੰਧਰ, ਇੰਜ: ਮੁਨੀਸ਼ ਸੇਠ ਜਿਲਾ ਚੈਅਰਮੈਨ,ਜਲੰਧਰ ਜ਼ੋਨ, ਤਿਲਕ ਰਾਜ ਐਸ.ਡੀ.ਓ, ਪ੍ਰਦੀਪ ਚਟਾਨੀ ਐੱਸ ਡੀ ਓ, ਰਾਜਵਿੰਦਰ ਸਿੰਘ ਗਿੱਲ ਐਸ.ਡੀ.ਓ (ਸੀਵਰੇਜ ਬੋਰਡ), ਕੁਲਜੀਤ ਕੁਮਾਰ ਸਰਕਲ ਪ੍ਰਧਾਨ, ਸੰਗਤ ਰਾਮ, ਕਪੂਰਥਲਾ ਪ੍ਰਧਾਨ ਪੀ.ਐੱਸ.ਐੱਮ.ਐੱਸ.ਯੂ., ਅਨਿਲ ਕੁਮਾਰ ਜੇ.ਈ, ਇੰਜ: ਅਸਵਨੀ ਗੇਹਰਾ ਮੁੱਖ ਸਰਪ੍ਰਸਤ ਕੌਂਸਲ ਜਲੰਧਰ ਜ਼ੋਨ , ਇੰਜ: ਸੁਸੀਲ ਚੌਧਰੀ, ਇੰਜ: ਦੀਪਕ ਐਸ ਡੀ ਓ,ਇੰਜ: ਹਰਸ਼ਵਰਧਨ, ਇੰਜ: ਕੰਵਰਜੀਤ ਸਿੰਘ ਏ ਈ,ਇੰਜ: ਅਵਿਨਾਸ਼ ਜੇ ਈ ( ਪੰਚਾਇਤੀ ਰਾਜ ਜੇ ਈ/ ਏ ਈ/ ਉਪ ਮੰਡਲ ਇੰਜੀਨੀਅਰ- ਪਦ ਉੱਨਤ ਐਸ਼ੋਸੀਏਸ਼ਨ , ਪੰਜਾਬ ) ਇੰਜ: ਸੁਖਦੇਵ ਸਿੰਘ ਸੂਬਾ ਸਲਾਹਕਾਰ ਡੀ ਈ ਏ ਪੰਜਾਬ ( ਉਪ ਮੰਡਲ ਇੰਜੀਨੀਅਰ (ਲੋ:ਨਿ: ਵਿ:)ਅਤੇ ਹੋਰ ਬਹੁਤ ਸਾਰੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ,ਅਫਸਰਜ਼- ਪਦ ਉੱਨਤ ਆਦਿ ਜਿੰਨਾ ਵਿੱਚ ਇੰਜ: ਤਰਲੋਕ ਸੁਰੀਲਾ ਜਨਰਲ ਸਕੱਤਰ,ਸਰਕਲ ਜਲੰਧਰ-1,ਇੰਜ: ਜਤਿੰਦਰ ਸਿੰਘ ਸੂਬਾ ਵਧੀਕ ਵਿੱਤ ਸਕੱਤਰ,ਇੰਜ: ਗੁਰਪ੍ਰੀਤ ਸਿੰਘ, ਇੰਜ: ਸਚਿਨ ਖੰਨਾ( ਸਾਰੇ ਜੂਨੀਅਰ ਇੰਜੀਨੀਅਰ) ਸਮੇਤ ਜਿਲੇ ਦੇ ਵੱਖ – ਵੱਖ ਪੈਨਸ਼ਨਰ ਸ਼ਾਮਲ ਵੀ ਹੋਏ।
ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...