ਸਾਹਿਤ ਜਾਗ੍ਰਿਤੀ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਰਚਨਾਵਾਂ ਦਾ ਦੌਰ ਚੱਲਿਆ  

ਬਠਿੰਡਾ ,26 ਜੁਲਾਈ (ਲਾਲ ਚੰਦ ਸਿੰਘ) ਸਾਹਿਤ ਜਾਗ੍ਰਿਤੀ ਸਭਾ, ਬਠਿੰਡਾ ਦੀ ਮਹੀਨਾਵਾਰ ਮੀਟਿੰਗ ਅੱਜ ਫੁਲਵਾਡ਼ੀ ਕਾਲਜ ਪਬਲਿਕ ਲਾਇਬਰੇਰੀ,ਬਠਿੰਡਾ ਵਿੱਚ ਸਭਾ ਦੇ ਸਰਪ੍ਰਸਤ ਜਗਦੀਸ਼ ਸਿੰਘ ਘਈ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਸਭਾ ਦੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਕੁਮਾਰ ਗਰਗ ਨੇ ਸਭਾ ਦੀ ਕਾਰਵਾਈ ਚਲਾਉਂਦਿਆਂ ਸਭਾ ਦੇ ਮੈਂਬਰਾਂ ਨੂੰ ਆਪੋ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦੀ ਅਪੀਲ ਕੀਤੀ।ਜਿਸ ਵਿੱਚ  ਸਭਾ ਦੇ ਹਜਾਰ ਮੈਬਰਾਂ ਨੇ ਅਜੋਕੇ ਸਮੇਂ ਵਿੱਚ ਚੱਲ ਰਹੇ ਲੋਕ ਮਾਰੂ ਫੈਸਲਿਆਂ,
ਕਿਸਾਨ ਅੰਦੋਲਨ, ਬੁਧਜੀਵੀਆ ਦੀ ਅਵਾਜ ਦਿਵਾਉਣ  ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਤੇ ਸਭਾ ਦੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਰੱਖੇ।
ਸਭਾ ਦੇ ਦੂਸਰੇ ਸੈਸ਼ਨ ਵਿਚ ਸਭਾ ਦੇ ਸਕੱਤਰ ਤਰਸੇਮ ਬਸ਼ਰ ਦੁਆਰਾ  ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦਿਆਂ ਹਾਜ਼ਰ ਲੇਖਕਾਂ/ਕਵੀਆਂ ਨੂੰ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਸੱਦਾ ਦਿੱਤਾ,ਜਿਸ ਵਿਚ ਲੇਖਕਾਂ/ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਕੇ ਚੰਗੀ ਵਾਹ ਵਾਹ ਖਟੀ।
ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਮੁੱਲਵਾਨ ਪ੍ਰਤੀਕਰਮ ਸਭਾ ਦੇ ਸਰਪ੍ਰਸਤ ਪ੍ਰਿਸੀਪਲ ਜਗਦੀਸ਼ ਘਈ ਜੀ ਨੇ ਪੇਸ਼ ਕੀਤੇ।
ਇਸ ਮੌਕੇ ਰੂਪ ਚੰਦ ਸ਼ਰਮਾ , ਗੁਰਸੇਵਕ ਚੁੱਘੇ ਖੁਰਦ,ਪੋਰਿੰਦਰ ਸਿੰਗਲਾ,ਨਿਰੰਜਣ ਪ੍ਰੇਮੀ,ਨਛੱਤਰ ਝੁੱਟੀਕਾ,ਸੁਖਦਰਸ਼ਨ ਗਰਗ, ਜਗਦੀਸ ਬਾਂਸਲ ਸ਼ਮੇਤ ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਬਾਖੂਬ ਰੰਗ ਬੰਨ੍ਹਿਆਂ।
ਲੇਖਕਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ‘ਤੇ ਜਗਦੀਸ਼ ਸਭਾ ਦੇ ਸਰਪ੍ਰਸਤ ਜਗਦੀਸ਼ ਘਈ ਨੇ ਪੜਚੋਲ ਕਰਦਿਆਂ ਆਪਣੇ ਮੁੱਲਵਾਨਵਿਚਾਰ ਰੱਖੇ।
ਅੰਤ ਵਿੱਚ ਸਭਾ ਦੇ ਪ੍ਰਧਾਨ ਅਮਰਜੀਤ ਜੀਤ ਵੱਲੋਂ ਆਏ ਹੋਏ ਲੇਖਕਾਂ ਦਾ ਧੰਨਵਾਦ ਕਰਦਿਆਂ ਨੇੜ ਭਵਿੱਖ ਵਿੱਚ ਵੱਡਾ ਪ੍ਰੋਗਰਾਮ ਉਲੀਕਣ ਲਈ ਅਗਲੀ ਮੀਟਿੰਗ ਵਿੱਚ ਸਭਾ ਦੇ ਬਾਕੀ ਮੈਂਬਰਾਂ ਨੂੰ ਪਹੁੰਚਣ ਦੀ ਗੁਜ਼ਾਰਿਸ਼ ਕੀਤੀ, ਤਾਂ ਜੋ ਕਿ ਇਸ ਪ੍ਰੋਗ੍ਰਾਮ ਨੂੰ ਅਮਲੀ ਰੂਪ ਦਿੱਤਾ ਜਾ ਸਕੇ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...