ਟੋਕਿਓ ਓਲੰਪਿਕਸ: ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸ਼ਾਨਦਾਰ ਕੀਤੀ ਸ਼ੁਰੂਆਤ

ਟੋਕਿਓ: ਸ਼ਨੀਵਾਰ ਨੂੰ ਟੋਕਿਓ ਓਲੰਪਿਕਸ ਵਿਚ ਤਗਮਾ ਆਪਣੇ ਨਾਮ ਕਰਨ ਲਈ ਮੁਕਾਬਲੇ ਸ਼ੁਰੂ ਹੋ ਗਏ ਹਨ। ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਤੀਰਅੰਦਾਜ਼ੀ ਦੇ ਮਿਸ਼ਰਤ ਮੁਕਾਬਲੇ ਵਿਚ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਦੀ ਜੋੜੀ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਉਥੇ ਦੂਜੇ ਪਾਸੇ ਭਾਰਤ ਦੀ ਸੁਸ਼ੀਲਾ ਦੇਵੀ ਨੂੰ ਜੂਡੋ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।ਇਕ ਗੋਲ ਤੋਂ ਪਿੱਛੇ ਚਲ ਰਹੀ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ ਆਰ ਸ਼੍ਰੀਜੇਸ਼ ਦੁਆਰਾ ਕੀਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ ਹਰਾਉਣ ਵਿਚ ਸਹਾਇਤਾ ਮਿਲੀ ਅਤੇ ਭਾਰਤ ਨੇ ਟੋਕਿਓ ਓਲੰਪਿਕ ਵਿਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਪਿਛਲੇ ਚਾਰ ਦਹਾਕਿਆਂ ਵਿਚ ਪਹਿਲਾ ਓਲੰਪਿਕ ਤਮਗਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਏ ਦਾ ਇਹ ਮੈਚ ਜਿੱਤ ਲਿਆ।

ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 26ਵੇਂ ਅਤੇ 33ਵੇਂ ਮਿੰਟ ਵਿਚ ਦੋ ਅਤੇ ਰੁਪਿੰਦਰ ਪਾਲ ਸਿੰਘ ਨੇ 10ਵੇਂ ਮਿੰਟ ਵਿਚ ਇਕ ਗੋਲ ਕੀਤਾ। ਨਿਊਜ਼ੀਲੈਂਡ ਲਈ, ਕੇਨ ਰਸਲ ਨੇ ਛੇਵੇਂ ਮਿੰਟ ਵਿਚ ਪਹਿਲਾ ਗੋਲ ਅਤੇ ਸਟੀਫਨ ਜੇਨੇਸ ਨੇ 43ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਓਲੰਪਿਕ ਖੇਡਾਂ ਵਿਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ 8 ਵਾਂ ਮੁਕਾਬਲਾ ਸੀ, ਜਿਸ ‘ਚ ਭਾਰਤੀ ਟੀਮ ਨੇ 5 ਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...