
ਖੇਡਾਂ ਦੇ ਮਹਾਕੁੰਭ ਓਲੰਪਿਕਸ ਦਾ ਅਧਿਕਾਰਤ ਉਦਘਾਟਨ 23 ਜੁਲਾਈ ਯਾਨੀ ਸ਼ੁੱਕਰਵਾਰ ਨੂੰ ਹੋਇਆ। । ਚੀਨੀ ਨਿਸ਼ਾਨੇਬਾਜ਼ ਨੇ ਆਪਣੇ ਦੇਸ਼ ਦਾ ਪਹਿਲਾ ਤਮਗਾ ਜਿੱਤਿਆ ਅਤੇ ਟੋਕਿਓ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ।ਇਸ ਦੌਰਾਨ ਟੋਕੀਓ ਓਲੰਪਿਕਸ ਦਾ ਪਹਿਲਾ ਗੋਲਡ ਚੀਨ ਦੇ ਨਾਂ ਰਿਹਾ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦਾ ਫਾਈਨਲ ਚੀਨ ਦੀ ਯਾਂਗ ਕਿਆਨ ਨੇ ਇਕ ਨਵੇਂ ਓਲੰਪਿਕ ਰਿਕਾਰਡ ਨਾਲ ਮੁਕਾਬਲਾ ਜਿੱਤ ਲਿਆ ਹੈ।
ਚਾਂਦੀ ਦਾ ਤਗਮਾ ਰੂਸੀ ਨਿਸ਼ਾਨੇਬਾਜ਼ ਅਨਾਸਤਾਸੀਆ ਗਲਾਸ਼ੀਨਾ ਨੂੰ ਅਤੇ ਕਾਂਸੀ ਦਾ ਤਗਮਾ ਸਵਿਟਜ਼ਰਲੈਂਡ ਦੀ ਨੀਨਾ ਕ੍ਰਿਸਟੀਨ ਨੂੰ ਮਿਲਿਆ।