

ਬਠਿੰਡਾ,24 ਜੁਲਾਈ (ਏ.ਡੀ.ਪੀ ਨਿਊਜ਼) ਬਠਿੰਡਾ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਮਰੀਜ ਨੂੰ ਐਮਰਜੈਂਸੀ ਹਾਲਤ ਵਿੱਚ ਖੂਨ ਦੀ ਜਰੂਰਤ ਪੈਣ ‘ਤੇ ਸਹੀਦ ਜਰਨੈਲ ਸਿੰਘ ਵੈਲਫ਼ੇਅਰ ਸੁਸਾਇਟੀ(ਰਜਿ.) ਬਠਿੰਡਾ ਦੇ ਸੂਝਵਾਨ ਮੈਂਬਰ ਅਤੇ ਖੂਨਦਾਨੀ ਰਜੇਸ਼ ਸ਼ਰਮਾਂ ਵੱਲੋਂ ਬਿਨਾਂ ਕਿਸੇ ਦੇਰੀ ਦੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਲੱਡ ਬੈਂਕ ਵਿੱਚ ਪਹੁੰਚਕੇ ਮਰੀਜ ਲਈ “ਓ ਪੋਜੀਟਿਵ” ਫਰੈਸ ਖੂਨਦਾਨ ਦਿੱਤਾ ਗਿਆ।
ਇਸ ਮੌਕੇ ‘ਤੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਲਵਿਸ਼ ਦੁਆਰਾ ਡੋਨਰ ਦਾ ਧੰਨਵਾਦ ਕੀਤਾ ਗਿਆ ਅਟੇ ਸਨਮਾਨ ਵੀ ਕੀਤਾ ਗਿਆ।
ਇਸੇ ਦੌਰਾਨ ਸੁਸਾਇਟੀ ਪਰਧਾਨ ਅਵਤਾਰ ਸਿੰਘ ਗੋਗਾ ਜੀ ਨੂੰ ਸੂਚਨਾ ਮਿਲੀ ਸੀ ਕਿ ਰਾਮ ਬਾਗ਼ ਗੇਟ ਕੋਲ਼ੇ ਕਿਸੇ ਬਿਮਾਰ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ, ਤਾਂ ਬਿਨਾਂ ਕਿਸੇ ਦੇਰੀ ਦੇ ਦੇ ਇਸ ਮਰੀਜ਼ ਨੂੰ ਵੀ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸੁਸਾਇਟੀ ਪਰਧਾਨ ਅਵਤਾਰ ਸਿੰਘ ਗੋਗਾ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਮਾਜ ਭਾਵ ਆਲ਼ੇ ਦੁਆਲ਼ੇ ਵਿੱਚ ਵਿਚਰਦਿਆਂ ਜਦੋਂ ਵੀ ਮੌਕਾ ਮਿਲੇ ਤਾਂ ਕਿਸੇ ਵੀ ਜਰੂਰਤਮੰਦ ਦੀ ਸਹਾਇਤਾ ਜਰੂਰ ਕਰਨੀ ਚਾਹੀਦੀ ਹੈ।
ਓਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਡਾ ਸਭ ਦਾ ਸਾਂਝਾ ਫ਼ਰਜ਼ ਬਣਦਾ ਹੈ ਕਿ ਅਸੀਂ ਲੋੜ ਪਵੇ ਤਾਂ ਬਿਨਾਂ ਕਿਸੇ ਵਹਿਮ ਭਰਮ ਅਤੇ ਡਰ ਭੈਅ ਦੇ ਖ਼ੂਨਦਾਨ ਵੀ ਜਰੂਰ ਕਰੀਏ, ਜਿਸ ਨਾਲ਼ ਕਿਸੇ ਦੀ ਵੀ ਅਣਮੋਲ ਜ਼ਿੰਦਗੀ ਅਣਣਾਈ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕਦੀ ਹੈ।