ਕਰੋਨਾ ਮਹਾਂਮਾਰੀ ਕਾਰਨ 56 ਕਰਮਚਾਰੀਆਂ ਦੀ ਮੌਤ ਹੋਈ, 3,523 ਸੰਕਰਮਿਤ ਹੋਏ

ਨਵੀਂ ਦਿੱਲੀ: ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ  ਦੀ ਲਾਗ ਕਾਰਨ 14 ਜੁਲਾਈ ਤੱਕ ਏਅਰ ਇੰਡੀਆ ਦੇ 56 ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਉਹਨਾਂ ਨੇ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ  ਇਹ ਜਾਣਕਾਰੀ ਦਿੱਤੀ। ਸਿੰਘ ਨੇ ਕਿਹਾ, “ਕੋਵਿਡ -19 ਨਾਲ ਏਅਰ ਇੰਡੀਆ ਦੇ 3,523 ਕਰਮਚਾਰੀਆਂ ਨੂੰ ਸੰਕਰਮਿਤ ਹੋ ਗਏ ਸਨ। 14 ਜੁਲਾਈ, 2021 ਤੱਕ ਇਨ੍ਹਾਂ ਵਿੱਚੋਂ 56 ਕਰਮਚਾਰੀਆਂ ਦੀ ਮੌਤ ਹੋ  ਗਈ ਸੀ। ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ਵੱਲੋਂ ਕੋਰੋਨਾ ਪ੍ਰਭਾਵਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤਾਂ ਦੀ ਰਾਖੀ ਲਈ ਕਈ ਕਦਮ ਚੁੱਕੇ ਗਏ।
ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਸਥਿਤੀ ਵਿੱਚ ਹਰ ਸਥਾਈ ਕਰਮਚਾਰੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...