ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਸੈਂਟਰ ਹੈਡ ਟੀਚਰ ਨੂੰ ਬਤੌਰ ਬੀਪੀਈਓ ਪ੍ਰਮੋਟ ਕੀਤਾ

ਜਲੰਧਰ : ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰ ਦਾ ਕਾਰਜਭਾਰ ਅਤੇ ਪ੍ਰਬੰਧ ਦੇਖਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਖਾਲੀ ਪੋਸਟਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ,ਜਿਸ ਤਹਿਤ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਸੈਂਟਰ ਹੈਡ ਟੀਚਰ ਨੂੰ ਬਤੌਰ ਬੀਪੀਈਓ ਪ੍ਰਮੋਟ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਜਗਤਾਰ ਸਿੰਘ ਵੱਲੋਂ 15 ਸੀਐਚਟੀ ਦੇ ਬੀਪੀਈਓ ਪ੍ਰਮੋਟ ਕਰਨ ਦੀ ਲਿਸਟ ਜਾਰੀ ਕਰ ਦਿੱਤੀ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਉਹ ਪੂਰੀ ਜਾਂਚ ਪਰਖ ਕਰਕੇ ਹੀ ਬੀਪੀਈਓਜ਼ ਦੀ ਜੁਆਈਨਿੰਗ ਦੀ ਪ੍ਰਕਿਰਿਆ ਪੂਰੀ ਕਰਵਾਉਣ। ਜੇ ਕੋਈ ਸਮੇਂ ’ਤੇ ਰਿਪੋਰਟ ਨਹੀਂ ਕਰਦਾ ਤਾਂ ਉਸ ਦੇ ਕੇਸ ਨੂੰ ਵੀ ਨਹੀਂ ਵਿਚਾਰਿਆ ਜਾਵੇਗਾ।

ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ਵਿੱਚ ਇੱਕ ਹੀ ਬੀਪੀਈਓ ਮਿਲਿਆ ਹੈ। ਇਸ ਸਮੇਂ, ਹਰ ਜ਼ਿਲ੍ਹੇ ਵਿਚ ਇਕ ਬੀਪੀਈਓ ਚਾਰ ਤੋਂ ਪੰਜ ਬਲਾਕਾਂ ਦੇ ਕੰਮ ਦਾ ਭਾਰ ਦੇਖ ਰਿਹਾ ਹੈ। ਜਿਸ ਕਾਰਨ ਹਰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਭਾਨਾ ਫਿਰੋਜ਼ਪੁਰ ਦੀ ਹਰਜੀਤ ਕੌਰ ਨੂੰ ਜਲੰਧਰ ਦੇ ਨਕੋਦਰ -1 ਬਲਾਕ ਵਿੱਚ ਬੀ.ਪੀ.ਈ.ਓ. ਲਾਇਆ ਗਿਆ ਹੈ। ਇਸੇ ਤਰ੍ਹਾਂ ਮਥਰਾ ਦੇਵੀ ਨੂੰ ਤਰਨਤਾਰਨ, ਸੰਜੀਵ ਕੁਮਾਰ, ਅੰਜਲੀ, ਭੁਪਿੰਦਰ ਸਿੰਘ, ਰਾਜੇਸ਼ ਕੁਮਾਰ ਨੂੰ ਕਪੂਰਥਲਾ, ਦੇਵੀ ਪ੍ਰਸ਼ਾਦ ਨੂੰ ਮੋਗਾ, ਯਸ਼ਪਾਲ ਤੋਂ ਮੁਕਤਸਰ, ਪਰਲੋਕ ਸਿੰਘ, ਲਖਵਿੰਦਰ ਸਿੰਘ, ਸੁਦੇਸ਼ ਖੰਨਾ, ਰਾਕੇਸ਼ ਕੁਮਾਰ ਨੂੰ ਗੁਰਦਾਸਪੁਰ, ਪੰਕਜ ਅਰੋੜਾ, ਨਰੇਸ਼ ਕੁਮਾਰ ਨਾਮਜ਼ਦ ਕੀਤਾ ਗਿਆ ਹੈ ਅਤੇ ਪਠਾਨਕੋਟ ਵਿਖੇ ਗੁਰਮੇਲ ਸਿੰਘ ਨੂੰ ਬੀਪੀਈਓ ਵਜੋਂ ਤਾਇਨਾਤ ਕੀਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...