ਛੇਵੇਂ ਪੇ-ਕਮਿਸ਼ਨ ਦੇ ਵਿਰੋਧ ‘ਚ ਕਲਮ ਛੋੜ ਹੜਤਾਲ ਜਾਰੀ

ਦੀਨਾਨਗਰ : ਛੇਵੇਂ ਪੇ-ਕਮਿਸ਼ਨ ਦੇ ਵਿਰੋਧ ‘ਚ ਬਲਾਕ ਦੀਨਾਨਗਰ ਦੇ ਕਰਮਚਾਰੀਆਂ ਨੇ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ ‘ਚ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਲਗਾਤਾਰ ਇਕ ਤੋਂ ਬਾਅਦ ਇਕ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ ਪਹਿਲਾਂ ਤਾਂ ਸਰਕਾਰ ਨੇ ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਉਪਰੋਂ ਛੇਵੇਂ ਪੇ-ਕਮਿਸ਼ਨ ਦੀ ਖੋਖਲੀ ਰਿਪੋਰਟ ਮੁਲਾਜ਼ਮਾਂ ਦੇ ਮੜ੍ਹ ਦਿੱਤੀ ਗਈ ਹੈ ਜਿਸ ਨਾਲ ਮੁਲਾਜ਼ਮ ਵਰਗ ‘ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੰਦੀ ਉਦੋਂ ਤਕ ਦੀਨਾਨਗਰ ਬਲਾਕ ਦੇ ਸਮੂਹ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਜਾਰੀ ਰਹੇਗੀ।

ਸਾਂਝਾ ਕਰੋ

ਪੜ੍ਹੋ