ਕੁਦਰਤ ਪ੍ਰੇਸ਼ਾਨ ਹੋ ਰਹੀ ਹੈ। ਮਨੁੱਖ ਨੇ ਆਪਣੇ ਕਾਰਿਆਂ ਨਾਲ, ਜੋ ਕੁਝ ਕੀਤਾ ਹੈ, ਦਰਖ਼ਤਾਂ ਦੀ ਕਟਾਈ ਧੜੱਲੇ ਨਾਲ ਕੀਤੀ ਹੈ, ਪਹਾੜ ਕੱਟ ਦਿੱਤੇ ਹਨ, ਵਿਗਿਆਨਕ ਖੋਜ਼ਾਂ ਦੀ ਅੱਤ ਨਾਲ ਕੁਦਰਤੀ ਜੀਵਨ ਦੀ ਥਾਂ ਬਨਾਉਟੀ ਜੀਵਨ ਜੀਊਣ ਲਈ ਗਲੈਮਰ ਪੈਦਾ ਕਰ ਦਿੱਤਾ ਹੈ, ਉਸ ਨਾਲ ਕੁਦਰਤ ਨੇ ਨਾਰਾਜ਼ ਤਾਂ ਹੋਣਾ ਹੀ ਸੀ। ਅੱਜ ਕੁਦਰਤ ਨਾਰਾਜ਼ ਚੱਲ ਰਹੀ ਹੈ, ਮਨੁੱਖ ਨੂੰ ਸਬਕ ਸਿਖਾ ਰਹੀ ਹੈ।
ਇਹ ਸਮਾਂ ਸੁਚੇਤ ਹੋਣ ਦਾ ਹੈ। ਕੁਦਰਤ ਨਾਲ ਜੁੜਨ ਦਾ ਹੈ। ਛੋਟੇ-ਛੋਟੇ ਉੱਦਮੀ ਕੰਮ ਕਰਕੇ ਮਨੁੱਖੀ ਜੀਵਨ ਬਚਾਉਣ ਦਾ ਹੈ। ਪ੍ਰਦੂਸ਼ਨ ਨੇ ਬੀਮਾਰੀਆਂ ਪੈਦਾ ਕੀਤੀਆਂ ਹਨ। ਮਨੁੱਖ ਦੀ ਜਨਣ ਕਿਰਿਆ ਨੂੰ ਪ੍ਰਭਾਵਤ ਕੀਤਾ ਹੈ। ਉਸਦੀਆਂ ਨਿੱਤ-ਪ੍ਰਤੀ ਪ੍ਰੇਸ਼ਾਨੀਆਂ ‘ਚ ਵਾਧਾ ਕੀਤਾ ਹੈ। ਇਹਨਾ ਪ੍ਰੇਸ਼ਾਨੀਆਂ ਤੋਂ ਨਿਜਾਤ ਪਾਉਣ ਲਈ ਉਦਮ-ਉਪਰਾਲੇ ਕਰਨੇ ਪੈਣਗੇ। ਇਹ ਯਤਨ ਭਾਵੇਂ ਛੋਟੇ ਹੋਣ, ਪਰ ਸਾਰਥਿਕ ਹੋਣ। ਕੁਦਰਤੀ ਖੇਤੀ ਇੱਕ ਸਾਧਨ ਪ੍ਰਦੂਸ਼ਨ ਤੋਂ ਬਚਣ ਦਾ ਹੋ ਸਕਦਾ ਹੈ।ਪੌਦੇ ਲਾਕੇ ਆਲਾ-ਦੁਆਲਾ ਸ਼ੁੱਧ ਕੀਤਾ ਜਾ ਸਕਦਾ ਹੈ। ਸੂਰਜੀ ਊਰਜਾ ਅਤੇ ਹੋਰ ਕੁਦਰਤੀ ਸਰੋਤਾਂ ਦੀ ਵਰਤੋਂ ਵੱਡਾ ਉਦਮ ਹੋ ਸਕਦਾ ਹੈ। ਆਓ ਸਾਰੇ ਕੁਝ ਤਾਂ ਕਰੀਏ, ਧਰਤੀ ਨੂੰ ਬਚਾਉਣ ਲਈ, ਕੁਦਰਤ ਨਾਲ ਸਾਂਝ ਪਾਉਣ ਲਈ।
– ਗੁਰਮੀਤ ਸਿੰਘ ਪਲਾਹੀ
-9815802070