ਅਦਾਲਤ ਨੇ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਹਿਰਾਸਤ ‘ਚ ਭੇਜਿਆ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਦਾਲਤ ਨੇ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦਰਅਸਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਵਿਦੇਸ਼ੀ ਐਪ ਜ਼ਰੀਏ ਵੇਚਣ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਕੇਸ ਫਰਵਰੀ ਮਹੀਨੇ ਵਿਚ ਸਾਹਮਣੇ ਆਇਆ ਸੀ।ਕੋਰਟ ਨੇ ਕਿਹਾ ਕਿ ਰਾਜ ਅਪਣੇ ਹਾਟਸ਼ਾਟ ਐਪ ਜ਼ਰੀਏ ਅਸ਼ਲੀਲ ਵੀਡੀਓ ਬਣਾ ਰਹੇ ਸਨ। ਜਦੋਂ ਗਹਿਣਾ ਵਸ਼ਿਸ਼ਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਨਾਂ ਨੇ ਉਮੇਸ਼ ਕਾਮਤ ਦਾ ਨਾਮ ਲਿਆ। ਉਮੇਸ਼ ਰਾਜ ਕੁੰਦਰਾ ਦੇ ਸਾਬਕਾ ਪੀਏ ਹਨ। ਉਮੇਸ਼ ਕਾਮਤ ਨੇ ਪੁਲਿਸ ਨੂੰ ਰੈਕੇਟ ਵਿਚ ਰਾਜ ਕੁੰਦਰਾ ਦੀ ਸ਼ਮੂਲੀਅਤ ਬਾਰੇ ਦੱਸਿਆ।ਰਾਜ ਕੁੰਦਰਾ ਨੂੰ ਇਸੇ ਕੇਸ ਦੇ ਮੁੱਖ ਆਰੋਪੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਹਨ। ਮੁੰਬਈ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਰਵਰੀ 2021 ਵਿਚ ਅਪਰਾਧ ਸ਼ਾਖਾ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਅਤੇ ਵੱਖ-ਵੱਖ ਓਟੀਟੀ ਪਲੇਟਫਾਰਮਾਂ ’ਤੇ ਜਾਰੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।

ਪੁਲਿਸ ਮੁਤਾਬਕ ਇਸ ਦੇ ਲਈ ਯੂਕੇ ਵਿਚ ਕੰਪਨੀ ਬਣਾਈ ਗਈ। ਮੁੰਬਈ ਵਿਚ ਵੀ ਇਸ ਨਾਲ ਜੁੜੀ ਸ਼ੂਟਿੰਗ ਕੀਤੀ ਜਾਂਦੀ ਸੀ। ਫਿਲਮਾਂ ਨੂੰ ਵੀ-ਟ੍ਰਾਂਸਫਰ ਜ਼ਰੀਏ ਯੂਕੇ ਦੀ ਕੰਪਨੀ ਦੇ ਸਰਵਰ ’ਤੇ ਅਪਲੋਡ ਕੀਤਾ ਜਾਂਦਾ ਸੀ। ਆਰੋਪ ਹੈ ਕਿ ਇਸ ਰੈਕੇਟ ਲਈ ਰਾਜ ਕੁੰਦਰਾ ਨੇ ਫਾਈਨਾਂਸ ਦੀ ਵਿਵਸਥਾ ਕੀਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਪੀੜਤ ਲੜਕੀਆਂ ਨੇ ਪੁਲਿਸ ਕੋਲ ਆ ਕੇ ਬਿਆਨ ਦਰਜ ਕਰਵਾਏ। ਇਹਨਾਂ ਵਿਚ ਕੁਝ ਟੀਵੀ ਅਭਿਨੇਤਰੀਆਂ ਦੇ ਵੀ ਬਿਆਨ ਸਾਹਮਣੇ ਆਏ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...