
ਬਠਿੰਡਾ,20 ਜੁਲਾਈ (ਏ.ਡੀ.ਪੀ ਨਿਊਜ਼)ਆਂਗਣਵਾੜੀ ਸੈਂਟਰ ਵਿੱਚ ਜਿੱਥੇ ਛੋਟੇ ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਛੂਤ ਰੋਗਾਂ ਤੋਂ ਬਚਾਓ ਲਈ ਟੀਕੇ ਵੀ ਲਾਏ ਜਾਂਦੇ ਹਨ, ਉੱਥੇ ਮੇਜ ਕੁਰਸੀਆਂ ਅਤੇ ਬੈਂਚ ਦੀ ਲੋੜ ਸੀ।
ਇਸ ਸਭ ਕਾਸੇ ਦੀ ਪੂਰਤੀ ਲਈ ਸੋਹਲ ਫਰਨੀਚਰ ਹਾਊਸ,ਨਰੂਆਂਣਾ ਦੇ ਮਾਲਕ ਜਸਵਿੰਦਰ ਸਿੰਘ ਸੋਹਲ ਅਤੇ ਲੇਖਕ ਬੀੜ ਬਹਿਮਣ ਨਿਵਾਸੀ ਗੁਰਸੇਵਕ ਸਿੰਘ ਨੇ ਸਮਾਜ ਸੇਵਕ ਲਾਲ ਚੰਦ ਸਿੰਘ ਰਾਹੀਂ ਚਾਰ ਕੁਰਸੀਆਂ,ਇੱਕ ਮੇਜ,ਇੱਕ ਬੈਂਚ ਭੇਜ ਦਿੱਤਾ। ਸਮਾਜ ਸੇਵਕ ਲਾਲ ਚੰਦ ਸਿੰਘ ਅਤੇ ਮਲਕੀਤ ਕੌਰ ਐੱਲ ਐੱਚ ਵੀ ਨੇ ਇਹਨਾਂ ਦੋਵੇਂ ਜਣਿਆਂ ਦਾ ਧੰਨਵਾਦ ਕਰਦਿਆਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਨੂੰ ਸਭ ਨੂੰ ਆਪੋ ਆਪਣੇ ਬੱਚਿਆਂ ਦਾ ਸਹੀ ਸਮੇਂ ਸਿਰ ਸੰਪੂਰਣ ਟੀਕਾਕਰਣ ਜਰੂਰ ਕਰਾਉਂਣਾ ਚਾਹੀਦਾ ਹੈ।
ਇਸੇ ਦੌਰਾਨ ਅੱਜ ਇਸ ਆਂਗਣਵਾੜੀ ਕੇਂਦਰ ਵਿੱਚ ਗਰਭਵਤੀ ਔਰਤਾਂ ਨੂੰ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਂਵਾਂ ਨੂੰ ਸਥਾਨਕ ਆਂਗਣਵਾੜੀ ਵਰਕਰ ਵੱਲੋਂ ਰਾਸ਼ਨ ਵੀ ਦਿੱਤਾ ਗਿਆ ਅਤੇ ਮਾਂਵਾਂ ਨੂੰ ਪੌਸ਼ਟਿਕ ਖੁਰਾਕ ਦੇ ਮਹੱਤਵ ਬਾਰੇ ਵਿਸਥਾਪੂਰਵਕ ਦੱਸਿਆ ਗਿਆ।