
ਪਟਿਆਲਾ, 22 ਮਈ – ਜ਼ਿਲ੍ਹਾ ਪਟਿਆਲਾ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਹੁਣ ਇਹ ਵਾਲੇ ਪਿੰਡਾਂ ਦੇ ਲੋਕ ਪਟਿਆਲਵੀ ਨਹੀਂ ਰਹਿਣਗੇ, ਸਗੋਂ ਮੋਹਾਲੀ ਵਾਲੀ ਅਖਵਾਉਣਗੇ। ਜੀ ਹਾਂ ਹਲਕਾ ਰਾਜਪੁਰਾ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਜ਼ਿਲ੍ਹਾ ਮੋਹਾਲੀ ਵਿਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ।
ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਰੈਵਨਿਊ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ 20 ਮਈ 2025 ਨੂੰ ਜਾਰੀ ਕੀਤਾ ਗਿਆ ਹੈ। ਇਸ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ: ਪਟਿਆਲਾ ਜ਼ਿਲ੍ਹੇ ਦੇ ਹੇਠਾਂ ਦਿੱਤੇ ਗਏ ਪਿੰਡਾਂ ਨੂੰ ਹੁਣ ਮੋਹਾਲੀ (ਐਸ.ਏ.ਐਸ. ਨਗਰ) ਜ਼ਿਲ੍ਹੇ ਦੇ ਬਨੂੜ ਸਬ-ਤਹਿਸੀਲ ਅਤੇ ਤਹਿਸੀਲ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ:
ਮਾਣਕਪੁਰ (H.B. No. 272)
ਖੇੜਾ ਗੰਜੂ (H.B. No. 269)
ਊਰਨਾ (H.B. No. 2)
ਚੰਗੇਰਾ (H.B. No. 243)
ਉੱਚਾ ਖੇੜਾ (H.B. No. 271)
ਗੁਰਦਿੱਤਪੁਰਾ (H.B. No. 268)
ਹਦਾਇਤਪੁਰਾ (H.B. No. 270)
ਲਾਹਲਾ (H.B. No. 267)