
ਅੰਮ੍ਰਿਤਸਰ, 19 ਮਈ – ਅਪਣੀ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਨਾਲ ਹਾਲ ਹੀ ਵਿੱਚ ਹੋਏ ਟਕਰਾਅ ਦੌਰਾਨ ਭਾਰਤ ਦੇ ਸਰਹੱਦੀ ਰਾਜਾਂ ਦੇ ਕਈ ਸ਼ਹਿਰਾਂ ਦੀ ਰੱਖਿਆ ਕੀਤੀ, ਜਿਸ ਵਿਚ ਡਰੋਨ ਹਮਲੇ ਅਤੇ ਹੋਰ ਤਰ੍ਹਾਂ ਦੇ ਹਵਾਈ ਹਮਲਿਆਂ ਹੋਏ ਜਿਨ੍ਹਾਂ ਨੂੰ ਨਾਗਰਿਕ ਸਥਾਪਨਾਵਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਤਬਾਹ ਕਰ ਦਿੱਤਾ ਗਿਆ। ਭਾਰਤੀ ਫ਼ੌਜ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਪਾਕਿਸਤਾਨ ਦੇ ਹਮਲੇ ਨੂੰ ਨਾਕਾਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਫ਼ੌਜ ਨੇ ਸੋਮਵਾਰ ਨੂੰ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਆਕਾਸ਼ ਮਿਜ਼ਾਈਲ ਪ੍ਰਣਾਲੀ, ਐਲ-70 ਹਵਾਈ ਰੱਖਿਆ ਤੋਪ ਸਮੇਤ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਚਾਇਆ। 15ਵੀਂ ਇਨਫੈਂਟਰੀ ਡਿਵੀਜ਼ਨ ਦੇ ਜੀਓਸੀ (ਜਨਰਲ ਅਫ਼ਸਰ ਕਮਾਂਡਿੰਗ) ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਦਰੀ ਨੇ ਕਿਹਾ ਕਿ ਭਾਰਤੀ ਫ਼ੌਜ ਨੂੰ ਪਾਕਿਸਤਾਨ ਵਲੋਂ ਇੱਥੇ ਰਿਹਾਇਸ਼ ਇਲਾਕਿਆਂ ਦੇ ਨਾਲ-ਨਾਲ ਉਨ੍ਹਾਂ ਦੇ ਫ਼ੌਜੀ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਖ਼ਦਸ਼ਾ ਸੀ, ਜਿਸ ਵਿੱਚ ਦਰਬਾਰ ਸਾਹਿਬ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਹਨ, ਜੋ ਕਿ ਖੁਫ਼ੀਆ ਜਾਣਕਾਰੀ ਅਨੁਸਾਰ ਮੁੱਖ ਨਿਸ਼ਾਨਾ ਸੀ।
ਮੇਜਰ ਜਨਰਲ ਸ਼ੇਸ਼ਾਦਰੀ ਨੇ ਕਿਹਾ, ‘‘ਇਹ ਜਾਣਦੇ ਹੋਏ ਕਿ ਪਾਕਿ ਫ਼ੌਜ ਕੋਲ ਕੋਈ ਸਟੀਕ ਨਿਸ਼ਾਨਾ ਨਹੀਂ ਸੀ, ਸਾਨੂੰ ਅੰਦਾਜ਼ਾ ਸੀ ਕਿ ਉਹ ਭਾਰਤੀ ਫ਼ੌਜੀ ਸਥਾਪਨਾਵਾਂ, ਧਾਰਮਿਕ ਸਥਾਨਾਂ ਸਮੇਤ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਗੇ। ਦਰਬਾਰ ਸਾਹਿਬ ਇਨ੍ਹਾਂ ’ਚੋਂ ਸਭ ਤੋਂ ਪ੍ਰਮੁੱਖ ਸੀ। ਅਸੀਂ ਦਰਬਾਰ ਸਾਹਿਬ ਨੂੰ ਸਮੁੱਚੀ ਹਵਾਈ ਰੱਖਿਆ ਕਵਰ ਪ੍ਰਦਾਨ ਕਰਨ ਲਈ ਵਾਧੂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਜੁਟਾਇਆ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਵਿੱਚ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸ਼ਾਮਲ ਸਨ, ਜਿਨ੍ਹਾਂ ਨੂੰ ਫ਼ੌਜ ਦੇ ਜਵਾਨਾਂ ਨੇ ‘ਨਾਕਾਮ’ ਕਰ ਦਿਤਾ, ਜੋ ਅਜਿਹੀਆਂ ਸਥਿਤੀਆਂ ਅਤੇ ਹਮਲਿਆਂ ਲਈ ਤਿਆਰ ਸਨ। ਸ਼ੇਸ਼ਾਦਰੀ ਨੇ ਕਿਹਾ, ‘‘8 ਮਈ ਦੀ ਸਵੇਰ ਨੂੰ ਹਨੇਰੇ ਦੇ ਸਮੇਂ, ਪਾਕਿਸਤਾਨ ਨੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ ’ਤੇ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਇੱਕ ਵੱਡਾ ਹਵਾਈ ਹਮਲਾ ਕੀਤਾ।