ਹੁਣ ਖੁੱਲ੍ਹ ਗਏ ਨੇ ਪਾਜ਼
ਪਤਾ ਲੱਗ ਗਏ ਨੇ ਰਾਜ
ਕਿਵੇਂ ਚਿੜੀਆਂ ਨੂੰ ਉੱਡਣਾ
ਸਿਖਾਉਂਦੇ ਰਹੇ ਬਾਜ਼
ਕੀਤਾ ਕਿੰਨਾ ਕੁ ਉਹਨਾ ਪ੍ਰਫੁੱਲਿਤ ਸੱਭਿਆਚਾਰ
ਜਿਹੜੇ ਲੈ ਰਹੇ ਨਿੱਤ ਨਵੇਂ ਹੈ ਪੁਰਸਕਾਰ
ਜਿਵੇਂ ਅੰਨ੍ਹਿਆਂ ਦੇ ਵਿੱਚ, ਹੁੰਦਾ ਹੈ ਕਾਣਾ ਰਾਜਾ
ਪੰਜਾਬੀਅਤ ਦਾ ਮੂਰਖ, ਕੱਢੀ ਜਾਂਦੇ ਜਨਾਜ਼ਾ
ਦੇਖੀ ਸੁਣੀ ਇੱਕ ਤਿੰਨਾਂ, ਨਾ ਹੀ ਤੇਰਾਂ ਵਿੱਚੋਂ ਬੀਬੀ
ਬਿਨਾਂ ਸੱਦੇ ਹਰ ਸਮਾਗਮ ਚ ਹੁੰਦੀ ਹੈ ਕਰੀਬੀ
ਬਹੁਤ ਜਾਣਿਆਂ ਨੂੰ ਪਤਾ ਕੌਣ ਲਿਖਦਾ ਲਿਖਾਉਂਦਾ
ਉਹਨੂੰ ਕਾਵਿ ਸਾਰ ਦਾ ਤਾਂ ਊੜਾ ਐੜਾ ਵੀ ਨ੍ਹੀਂ ਆਉਂਦਾ
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਵਿਧੀ ਵਿਧਾਨ
ਉਹਨੂੰ ਕੱਖ ਵੀ ਨਹੀਂ ਪਤਾ ਬਣੀ ਫਿਰੇ ਪ੍ਰਧਾਨ
ਜਿਵੇਂ ਵਿਆਹ ਵਿੱਚ ਹੁੰਦੀ ਬੀਬੀ ਸੱਦੀ ਨਾ ਬੁਲਾਈ
ਪਰ ਖਾ ਮ ਖਾਂ ਹੀ ਬਣੀ ਫਿਰਦੀ ਲਾੜੇ ਦੀ ਤਾਈ
ਪਾ ਕੇ ਮਿੱਤਰਾਂ ਦੇ ਲੋਟਣ, ਨਾਂਅ ਆਪਣਾ ਵਜਾਉਂਦੀ
ਲੱਭੀ ਹੋਈ ਛਾਂਪ ਪਾ ਕੇ, ਫਿਰੇ ਉਂਗਲੀ ਦਿਖਾਉਂਦੀ
ਬਹੁਤਾ ਚਿਰ ਨਹੀਓਂ ਚੱਲਦੀ ਚਲਾਕੀ ਤੇ ਬਦੰਗੀ
ਢਕੀ ਹੋਈ ਰਿੱਝਦੀ ਨੂੰ ਲੋਕੀ ਕਰ ਦਿੰਦੇ ਨੰਗੀ
ਮੋਢੇ ਕਿਸੇ ਦੇ ਤੇ ਧਰ ਕੇ,ਚੱਲਦੀ ਨਹੀਂ ਬਹੁਤਾ ਚਿਰ
ਆਖਰ ਨੂੰ ਦੇਣਾ ਪੈ ਜਾਂਦਾ ਉੱਖਲੀ ਚ ਸਿਰ
ਉਨੀ ਕੁ ਦਿਖਾਈਏ ਹਵਾ, ਹੋਵੇ ਜਿੰਨੀ ਕੁ ਔਕਾਤ
ਲੋਕੀ ਬਹੁਤ ਸਿਆਣੇ ਹੈ ਪਰਖ ਲੈਂਦੇ ਜਾਤ
ਕਿਵੇਂ ਲੇਖਣੀ ਗਾਇਕੀ ਵਿੱਚ ਹੁੰਦਾ ਘਾਲਾਮਾਲਾ
ਸਭ ਜਾਣਦਾ ਹੈ ਬਾਬਾ ਬੁੱਧ ਸਿੰਘ ਨੀਲੋਂ ਵਾਲਾ
ਬੁੱਧ ਸਿੰਘ ਨੀਲੋਂ
9464370823