
ਨਵੀਂ ਦਿੱਲੀ, 15 ਮਈ – ਭਾਰਤ ਦੇ ਓਲੰਪਿਕ ਤਗਮਾ ਜੇਤੂ ਅਤੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਫੈਨਸ ਲਈ ਵੱਡੀ ਖ਼ਬਰ ਆਈ ਹੈ। ਨੀਰਜ ਨੂੰ ਭਾਰਤੀ ਫੌਜ ਵਿੱਚ ਤਰੱਕੀ ਮਿਲੀ ਹੈ। ਹੁਣ ਨੀਰਜ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਵਜੋਂ ਨਿਯੁਕਤ ਰਹਿਣਗੇ। ਇਸ ਦਾ ਐਲਾਨ ਰੱਖਿਆ ਮੰਤਰਾਲੇ ਨੇ ਭਾਰਤ ਸਰਕਾਰ ਦੇ ਹਫਤਾਵਾਰੀ ਅਧਿਕਾਰਤ ਮੈਗਜ਼ੀਨ, ਗਜ਼ਟ ਆਫ਼ ਇੰਡੀਆ ਵਿੱਚ ਕੀਤਾ ਹੈ।
ਅੱਜ ਤੋਂ ਨਵਾਂ ਰੈਂਕ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਸਟਾਰ ਖਿਡਾਰੀ ਫੌਜ ਵਿੱਚ ਸੂਬੇਦਾਰ ਵਜੋਂ ਤਾਇਨਾਤ ਸੀ। ਚੋਪੜਾ ਦਾ ਨਵਾਂ ਰੈਂਕ 16 ਅਪ੍ਰੈਲ 2025 ਤੋਂ ਆਇਆ ਹੈ। ਹੁਣ ਉਹ ਸੂਬੇਦਾਰ ਨਹੀਂ, ਸਗੋਂ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਨਾਲ ਨੀਰਜ ਦੇ ਪਰਿਵਾਰ ਅਤੇ ਉਨ੍ਹਾਂ ਦੇ ਫੈਨਸ ਵਿੱਚ ਖੁਸ਼ੀ ਦਾ ਮਾਹੌਲ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵੱਡਾ ਸਨਮਾਨ
ਦੱਸ ਦੇਈਏ ਕਿ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੂੰ ਭਾਰਤ ਦੇ ਟੈਰੀਟੋਰੀਅਲ ਆਰਮੀ ਰੈਗੂਲੇਸ਼ਨਜ਼, 1948 ਦੇ ਪੈਰਾ-31 ਅਧੀਨ ਫੌਜ ਵਿੱਚ ਭਰਤੀ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲੈਫਟੀਨੈਂਟ ਕਰਨਲ ਦਾ ਦਰਜਾ ਦਿੱਤਾ ਹੈ। ਨੀਰਜ ਨੂੰ ਸਾਲ 2016 ਵਿੱਚ ਰਾਜਪੂਤਾਨਾ ਰਾਈਫਲਜ਼ ਵਿੱਚ ਸੂਬੇਦਾਰ ਵਜੋਂ ਸ਼ਾਮਲ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਤਰੱਕੀ ਮਿਲੀ ਹੈ।
ਗੋਲਡਨ ਬੁਆਏ ਦੇ ਨਾਮ ਐਵਾਰਡ
ਨੀਰਜ ਚੋਪੜਾ 2016 ਦੀਆਂ ਆਈਏਏਐਫ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਸੁਰਖੀਆਂ ਵਿੱਚ ਆਏ। ਉਹ 2017 ਦੀਆਂ ਏਸ਼ੀਅਨ ਖੇਡਾਂ ਵਿੱਚ ਚੈਂਪੀਅਨ ਬਣੇ ਸਨ। ਉਹ ਗੋਲਡ ਕੋਸਟ 2018 ਰਾਸ਼ਟਰਮੰਡਲ ਖੇਡਾਂ ਅਤੇ ਜਕਾਰਤਾ 2018 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲਾ ਐਥਲੀਟ ਬਣੇ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਤਗਮਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ, ਉਸਨੇ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਨਾਲ, ਉਹ ਭਾਰਤ ਲਈ ਓਲੰਪਿਕ ਵਿੱਚ ਦੋਹਰਾ ਤਗਮਾ ਜਿੱਤਣ ਵਾਲੇ ਖਿਡਾਰੀ ਬਣੇ। ਨੀਰਜ ਚੋਪੜਾ ਨੂੰ 2018 ਵਿੱਚ ਭਾਰਤ ਸਰਕਾਰ ਵੱਲੋਂ ਐਥਲੈਟਿਕਸ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ, ਟੋਕੀਓ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਉਸਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੀਰਜ ਨੂੰ 2022 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।