ਪੂਰੇ ਦੇਸ਼ ‘ਚ ਠੱਪ ਹੋਈ UPI! Paytm, Google Pay ਅਤੇ PhonePe ਸਰਵਿਸ

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ ਨੂੰ ਅਚਾਨਕ ਡਿਜੀਟਲ ਬ੍ਰੇਕਡਾਊਨ ਵਰਗਾ ਮਾਹੌਲ ਬਣ ਗਿਆ। ਦੱਸ ਦਈਏ ਕਿ ਲੋਕ ਆਨਲਾਈਨ ਭੁਗਤਾਨ ਕਰ ਰਹੇ ਹਨ, ਪਰ ਭੁਗਤਾਨ ਨਹੀਂ ਹੋ ਰਿਹਾ। ਦਰਅਸਲ, ਪੇਟੀਐਮ, ਗੂਗਲ ਪੇਅ ਅਤੇ ਫੋਨਪੇ ਵਰਗੇ ਵੱਡੇ ਡਿਜੀਟਲ ਭੁਗਤਾਨ ਪਲੇਟਫਾਰਮ ਅਚਾਨਕ ਬੰਦ ਹੋ ਗਏ ਅਤੇ ਦੇਸ਼ ਭਰ ਵਿੱਚ ਆਨਲਾਈਨ ਲੈਣ-ਦੇਣ ਦੀ ਸਰਵਿਸ ਠੱਪ ਹੋ ਗਈ।

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੋਕਾਂ ਨੇ ਕੀਤੀਆਂ ਸ਼ਿਕਾਇਤਾਂ 

ਐਕਸ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਯੂਜ਼ਰਸ ਨੇ ਸ਼ਿਕਾਇਤਾਂ ਦੀ ਲਾਈਨ ਲਾ ਦਿੱਤੀ ਹੈ। ਡਾਊਨਡਿਟੇਕਟਰ ਵਰਗੀਆਂ ਵੈੱਬਸਾਈਟਾਂ ‘ਤੇ ਵੀ ਰਿਪੋਰਟਾਂ ਦੀ ਗਿਣਤੀ ਅਚਾਨਕ ਵੱਧ ਗਈ। ਪੇਟੀਐਮ ਖੋਲ੍ਹਣ ‘ਤੇ ਉਪਭੋਗਤਾਵਾਂ ਨੂੰ ਸਿੱਧਾ ਐਰਰ ਮੈਸੇਜ ਮਿਲ ਰਿਹਾ ਸੀ, “UPI app is facing some issues।” ਇਸਦਾ ਮਤਲਬ ਹੈ ਕਿ ਇਹ ਪਰੇਸ਼ਾਨੀ ਸਿਰਫ ਇੱਕ ਐਪ ‘ਤੇ ਨਹੀਂ ਝੱਲਣੀ ਪੈ ਰਹੀ ਸੀ, ਸਗੋਂ ਪੂਰੇ UPI ਸਿਸਟਮ ਵਿੱਚ ਹੀ ਤਕਨੀਕੀ ਖਰਾਬੀ ਆਈ ਹੋਈ ਸੀ।

ਆਹ ਤੀਜੀ ਵਾਰ ਹੋਇਆ

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਇਹ ਤੀਜੀ ਵਾਰ ਹੋਇਆ ਹੈ ਜਦੋਂ UPI ਸਰਵਿਸ ਇਦਾਂ ਬੰਦ ਹੋਈ ਹੈ। ਇੱਕ ਸਿਸਟਮ ਦਾ ਵਾਰ-ਵਾਰ ਕਰੈਸ਼ ਹੋਣਾ ਜਿਸ ‘ਤੇ ਕਰੋੜਾਂ ਲੋਕ ਹਰ ਰੋਜ਼ ਨਿਰਭਰ ਹਨ, ਹੁਣ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਦੁਕਾਨਦਾਰ, ਕੈਬ ਡਰਾਈਵਰ ਅਤੇ ਆਮ ਖਪਤਕਾਰ ਖਾਸ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਮਾਰਚ ਵਿੱਚ ਬਣਾਇਆ ਸੀ ਰਿਕਾਰਡ ਬਣੇ, ਹੁਣ ਉੱਠ ਰਹੇ ਸਵਾਲ

ਤੁਹਾਨੂੰ ਦੱਸ ਦਈਏ ਕਿ ਮਾਰਚ 2025 ਵਿੱਚ ਭਾਰਤ ਵਿੱਚ UPI ਲੈਣ-ਦੇਣ ਨੇ ਇੱਕ ਰਿਕਾਰਡ ਕਾਇਮ ਕੀਤਾ ਸੀ, ਕੁੱਲ 18.30 ਬਿਲੀਅਨ ਲੈਣ-ਦੇਣ, ਜੋ ਕਿ ਫਰਵਰੀ ਦੇ ਮੁਕਾਬਲੇ 5 ਪ੍ਰਤੀਸ਼ਤ ਵੱਧ ਸੀ। ਮਾਰਚ ਵਿੱਚ ਕੁੱਲ 24.77 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ ਪਰ ਜਿਸ ਰਫ਼ਤਾਰ ਨਾਲ ਡਿਜੀਟਲ ਇੰਡੀਆ ਅੱਗੇ ਵਧ ਰਿਹਾ ਹੈ, ਉਸ ‘ਤੇ ਹੁਣ ਸਵਾਲ ਉੱਠ ਰਹੇ ਹਨ ਕਿ ਕੀ ਅਜਿਹੀਆਂ ਤਕਨੀਕੀ ਖਾਮੀਆਂ ਇਸ ਦੀ ਰਫ਼ਤਾਰ ਨੂੰ ਹੌਲੀ ਕਰ ਸਕਦੀਆਂ ਹਨ?

ਸਾਂਝਾ ਕਰੋ

ਪੜ੍ਹੋ

ਪੂਰੇ ਦੇਸ਼ ‘ਚ ਠੱਪ ਹੋਈ UPI! Paytm,

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ...