ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਦੀ ਲੋਕੇਸ਼ਨ ਬਦਲਣ ਦੇ ਵਿਰੁੱਧ ਮਤਾ

ਕਰਨੈਲ ਸਿੰਘ ਮਾਨ ਰਿਟਾ ਚੀਫ ਇੰਜਨੀਅਰ ਪ੍ਰਧਾਨ

ਬਠਿੰਡਾ, 9 ਮਈ – ਭਾਵੇ ਕਿ ਲੋਕ ਹਿਤੈਸ਼ੀ ਸੱਥ ਬਠਿੰਡਾ ਦਾ ਮੁੱਖ ਉਦੇਸ਼ ਸਮਾਜ ਵਿੱਚ ਅਜਿਹੇ ਨਾਗਰਿਕ ਪੈਦਾ ਕਰਨਾ ਹੈ ਜੋ ਨੈਤਿਕ ਕਦਰਾਂ ਕੀਮਤਾਂ ਤੇ ਪੈਹਿਰਾ ਦੇਣ । ਇਸ ਲਈ ਲੋਕ ਹੁਤੈਸ਼ੀ ਸੱਥ ਨੇ ਅਪਣਾ ਕਾਰਜ ਖੇਤਰ ਸਕੂਲਾ ਨੂੰ ਚੁਣਿਆ ਹੈ ਤਾਂ ਕਿ ਬੱਚਿਆਂ, ਜੋ ਦੇਸ਼ ਦਾ ਭਵਿੱਖ ਹਨ, ਨੂੰ ਨੈਤਿਕ ਕਦਰਾਂ ਕੀਮਤਾਂ ਦੀ ਗੁੜਤੀ ਦਿੱਤੀ ਜਾਵੇ। ਪਰ ਦੇਸ਼ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਸਰਕਾਰੇ ਦਰਬਾਰੇ ਅਸਰ-ਰਸੂਖ ਰੱਖਣ ਵਾਲੀਆਂ ਧਿਰਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੀਆਂ ਹੁੰਦੀਆਂ ਹਨ ਜਿਸਦੀ ਵਜ੍ਹਾ ਸਮਾਜ ਵਿੱਚ ਅਨੈਤਿਕਤਾ ਦਾ ਭਾਰੂ ਹੋਣਾਂ ਹੀ ਹੈ ।

ਲੋਕ ਹਿਤੈਸ਼ੀ ਸੱਥ ਬਠਿੰਡਾ

ਲੋਕ ਹਿਤੈਸ਼ੀ ਸੱਥ ਇਹ ਸਮਝਦੀ ਹੈ ਕਿ ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਨੂੰ ਬਾਹਰ ਕੱਢਣਾ ਵੀ ਇੱਕ ਅਜਿਹੀ ਹੀ ਯੋਜਨਾ ਹੈ ਜੋ ਲੋਕ ਹਿੱਤਾ ਤੋਂ ਸੱਖਣੀ ਹੀ ਨਹੀਂ ਬਲਕਿ ਆਮ ਆਦਮੀ ਅਤੇ ਸ਼ਹਿਰ ਨੂੰ ਮੁਸੀਬਤ ਵਿੱਚ ਪਾਉਣ ਵਾਲੀ ਹੀ ਹੈ। ਇਸ ਕਰਕੇ “ਲੋਕ ਹਿਤੈਸ਼ੀ ਸੱਥ ਬਠਿੰਡਾ” ਨੇ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਦੀ ਥਾਂ ਨੂੰ ਨਾ ਬਦਲਣ ਸੰਬੰਧੀ ਮਿਤੀ 18-10-2023 (ਤਕਰੀਬਨ ਡੇਢ ਸਾਲ ਪਹਿਲਾਂ) ਨੂੰ ਹੀ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਪੱਤਰ ਲਿਿਖਆ ਸੀ।

ਦਰਸ਼ਨ ਸਿੰਘ ਭੁੱਲਰ ਰਿਟਾ ਡਿਪਟੀ ਚੀਫ ਇੰਜਨੀਅਰ ਸਕੱਤਰ

ਹੁਣ ਜਦੋਂ ਵੱਖ-ਵੱਖ ਲੋਕ ਪੱਖੀ ਧਿਰਾਂ ਨੇ ਬੱਸ ਅੱਡੇ ਦੀ ਥਾਂ ਬਦਲੀ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਲੋਕ ਹਿਤੈਸ਼ੀ ਸੱਥ ਬਠਿੰਡਾ ਨੇ ਇਸ ਸ਼ੰਘਰਸ਼ ਦੀ ਹਿਮੈਤ ਕਰਨ ਦਾ ਫੈਸਲਾ ਕੀਤਾ ਹੈ। ਲੋਕ ਹਿਤੈਸ਼ੀ ਸੱਥ ਬਠਿੰਡਾ ਅਪਣੇ ਵਿੱਤ ਅਤੇ ਸਮਝ ਮੁਤਾਬਕ ਇਸ ਸੰਘਰਸ਼ ਵਿੱਚ ਅਪਣਾ ਯੋਗਦਾਨ ਪਾਉਂਦੀ ਰਹੇਗੀ।

ਸਾਂਝਾ ਕਰੋ

ਪੜ੍ਹੋ