ਭਾਰਤ ਟਕਰਾਅ ਘਟਾਏ ਤਾਂ ਪਾਕਿ ਤਣਾਅ ਖ਼ਤਮ ਕਰਨ ਲਈ ਤਿਆਰ – ਖਵਾਜਾ ਆਸਿਫ਼

ਇਸਲਾਮਾਬਾਦ, 7 ਮਈ – ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਤਣਾਅ ਨੂੰ ਖਤਮ ਲਈ ਤਿਆਰ ਹੈ, ਜੇ ਨਵੀਂ ਦਿੱਲੀ ਟਕਰਾਅ ਨੂੰ ਘੱਟ ਕਰਦਾ ਹੈ। ਉਨ੍ਹਾਂ ਦੀ ਇਹ ਟਿੱਪਣੀ ਭਾਰਤ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਟਿਕਾਣਿਆਂ ’ਤੇ ਫੌਜੀ ਹਮਲੇ ਕਰਨ ਤੋਂ ਕੁਝ ਘੰਟੇ ਬਾਅਦ ਸਾਹਮਣੇ ਆਈ ਹੈ। ਬਲੂਮਬਰਗ ਟੈਲੀਵਿਜ਼ਨ ਵੱਲੋਂ ਆਸਿਫ਼ ਦੇ ਇਹ ਕਹਿਣ ਦੀ ਰਿਪੋਰਟ ਦਿੱਤੀ ਗਈ ਸੀ ਕਿ ਪਾਕਿਸਤਾਨ ਸਿਰਫ਼ ਹਮਲਾ ਹੋਣ ’ਤੇ ਹੀ ਜਵਾਬ ਦੇਵੇਗਾ।

ਉਨ੍ਹਾਂ ਕਿਹਾ, ‘‘ਅਸੀਂ ਪਿਛਲੇ ਪੰਦਰਵਾੜੇ ਤੋਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਕਦੇ ਵੀ ਭਾਰਤ ਪ੍ਰਤੀ ਦੁਸ਼ਮਣੀ ਵਾਲੀ ਕੋਈ ਗੱਲ ਨਹੀਂ ਸ਼ੁਰੂ ਕਰਾਂਗੇ। ਪਰ ਜੇ ਸਾਡੇ ’ਤੇ ਹਮਲਾ ਕੀਤਾ ਜਾਂਦਾ ਹੈ, ਤਾਂ ਅਸੀਂ ਜਵਾਬ ਦੇਵਾਂਗੇ। ਜੇ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਇਸ ਤਣਾਅ ਨੂੰ ਯਕੀਨੀ ਤੌਰ ’ਤੇ ਖਤਮ ਕਰਾਂਗੇ।’’ ਗੱਲਬਾਤ ਦੀ ਸੰਭਾਵਨਾ ਬਾਰੇ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਸੰਭਾਵੀ ਸਬੰਧਾਂ ਬਾਰੇ ਜਾਣੂ ਨਹੀਂ ਸਨ।

ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਕ ਮੀਡੀਆ ਗੱਲਬਾਤ ਵਿਚ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਮਿਜ਼ਾਈਲ ਹਮਲਿਆਂ ਵਿਚ ਘੱਟੋ-ਘੱਟ 26 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋਏ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀਆਂ ਹਥਿਆਰਬੰਦ ਫੌਜਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਦੁਸ਼ਮਣ ਨਾਲ ਕਿਵੇਂ ਨਜਿੱਠਣਾ ਹੈ।

ਸਾਂਝਾ ਕਰੋ

ਪੜ੍ਹੋ

ਪੂਰੇ ਦੇਸ਼ ‘ਚ ਠੱਪ ਹੋਈ UPI! Paytm,

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ...