ਪੰਜਾਬ ‘ਚ ਕਿੰਨੇ ਤੋਂ ਕਿੰਨੇ ਵਜੇ ਤੱਕ ਰਹੇਗਾ ਬਲੈਕਆਊਟ?

7, ਮਈ – ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਕਾਰਨ, 7 ਮਈ ਨੂੰ ਪੰਜਾਬ ਭਰ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਇਸ ਦੌਰਾਨ, ਲੋਕਾਂ ਨੂੰ ਸਾਇਰਨ ਵਜਾ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਸੂਚਿਤ ਕੀਤਾ ਜਾਵੇਗਾ ਅਤੇ ਬਲੈਕਆਊਟ ਲਗਾਇਆ ਜਾਵੇਗਾ। ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਜਾਣੀ ਹੈ, ਜਿਸ ਦਾ ਸਮਾਂ ਐਲਾਨ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਜਲੰਧਰ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ, ਪਠਾਨਕੋਟ ਵਿੱਚ ਸਵੇਰੇ 10 ਵਜੇ ਤੋਂ 10.30 ਵਜੇ ਤੱਕ, ਮੋਹਾਲੀ ਵਿੱਚ ਸ਼ਾਮ 7.30 ਵਜੇ ਤੋਂ 7.40 ਵਜੇ ਤੱਕ, ਨੰਗਲ ਵਿੱਚ ਰਾਤ 8 ਵਜੇ ਤੋਂ 8.10 ਵਜੇ ਤੱਕ, ਹੁਸ਼ਿਆਰਪੁਰ ਵਿੱਚ ਰਾਤ 8 ਵਜੇ ਤੋਂ 8.10 ਵਜੇ ਤੱਕ, ਤਰਨਤਾਰਨ ਵਿੱਚ ਰਾਤ 9 ਵਜੇ ਤੋਂ 9.30 ਵਜੇ ਤੱਕ, ਬਰਨਾਲਾ ਵਿੱਚ ਰਾਤ 8 ਵਜੇ ਤੋਂ 8.30 ਵਜੇ ਤੱਕ, ਬਠਿੰਡਾ ਵਿੱਚ ਰਾਤ 8 ਵਜੇ ਤੋਂ 8.35 ਵਜੇ ਤੱਕ, ਗੁਰਦਾਸਪੁਰ ਵਿੱਚ ਰਾਤ 9 ਵਜੇ ਤੋਂ 9.30 ਵਜੇ ਤੱਕ, ਬਟਾਲਾ ਵਿੱਚ ਰਾਤ 9 ਵਜੇ ਤੋਂ 9.30 ਵਜੇ ਤੱਕ, ਫਰੀਦਕੋਟ ਵਿੱਚ ਰਾਤ 10 ਵਜੇ ਤੋਂ 9 ਵਜੇ ਤੱਕ, ਫਿਰੋਜ਼ਪੁਰ ਵਿੱਚ ਰਾਤ 9 ਵਜੇ ਤੋਂ 9 ਵਜੇ ਤੱਕ, ਫਾਜ਼ਿਲਕਾ ਵਿੱਚ ਰਾਤ 10 ਵਜੇ ਤੋਂ 10.30 ਵਜੇ ਤੱਕ, ਅੰਮ੍ਰਿਤਸਰ ਵਿੱਚ ਰਾਤ 10 ਵਜੇ ਤੋਂ 11 ਵਜੇ ਤੱਕ, ਟਾਂਡਾ ਵਿੱਚ ਰਾਤ 8 ਵਜੇ ਤੋਂ 8.10 ਵਜੇ ਤੱਕ ਅਤੇ ਚੰਡੀਗੜ੍ਹ ਵਿੱਚ ਸ਼ਾਮ 7.30 ਵਜੇ ਤੋਂ 7.40 ਵਜੇ ਤੱਕ ਬਿਜਲੀ ਰਹੇਗੀ। ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਪੂਰੇ ਦੇਸ਼ ‘ਚ ਠੱਪ ਹੋਈ UPI! Paytm,

ਨਵੀਂ ਦਿੱਲੀ, 13 ਮਈ – ਦੇਸ਼ ਭਰ ਵਿੱਚ ਸੋਮਵਾਰ ਸ਼ਾਮ...