
ਆਦਮਪੁਰ, 29 ਅਪ੍ਰੈਲ – ਆਦਮਪੁਰ ਹਲਕੇ ਦੇ ਭੋਗਪੁਰ ਸੀ ਐਨ ਜੀ ਪਲਾਂਟ ਦਾ ਵਿਰੋਧ ਕਰ ਰਹੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਜਲੰਧਰ ਪੁਲਿਸ ਵਲੋਂ ਪਰਚਾ ਦਰਜ, ਰੋਸ ਕਰਦੇ ਸੈਂਕੜੇ ਲੋਕ ਵੀ ਪਰਚੇ ਵਿੱਚ ਸ਼ਾਮਲ ਹਨ । ਜਿੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੀ ਐਨ ਜੀ ਪਲਾਟਾਂ ਦੇ ਵਿਰੋਧ ਵਿੱਚ ਜਬਰਦਸਤ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਆਦਮਪੁਰ ਦੇ ਸ਼ਹਿਰ ਭੋਗਪੁਰ ਖੰਡ ਮਿੱਲ ਅੰਦਰ ਲੱਗ ਰਹੇ ਪਲਾਂਟ ਦਾ ਲੋਕਾਂ ਵਲੋਂ ਅੱਠ ਮਹੀਨੇ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, 23 ਅਪਰੈਲ ਨੂੰ ਹੋਏ ਰੋਸ ਮਾਰਚ ਤੇ ਲਗਾਏ ਨੈਸ਼ਨਲ ਹਾਈਵੇ ਤੇ ਧਰਨੇ ਕਾਰਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਖ਼ਿਲਾਫ਼ ਤੇ ਪ੍ਰਦਰਸ਼ਨਕਾਰੀਆਂ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ, ਕਿਸਾਨ ਜਥੇਬੰਦੀਆਂ ਦੇ ਨੇਤਾ ਤੇ ਸ਼ਹਿਰ ਵਾਸੀਆਂ ਦੇ ਵਿਰੁੱਧ ਜਲੰਧਰ ਪੁਲਿਸ ਦੁਆਰਾ ਪਰਚਾ ਦਰਜ ਕੀਤਾ ਗਿਆ ਹੈ।