ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 71 ਅਹਿਮ ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ

ਨਵੀਂ ਦਿੱਲੀ, 29 ਅਪ੍ਰੈਲ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ 71 ਪ੍ਰਮੁੱਖ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚ ਸੁਜ਼ੂਕੀ ਮੋਟਰ ਦੇ ਸਾਬਕਾ ਮੁਖੀ (ਮਰਹੂਮ) ਓਸਾਮੂ ਸੁਜ਼ੂਕੀ, ਮਰਹੂਮ ਗਾਇਕ ਪੰਕਜ ਉਧਾਸ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ (ਮਰਹੂਮ) ਅਤੇ ਤਾਮਿਲ ਡੇਲੀ ਦੀਨਾਮਲਾਰ ਦੇ ਪ੍ਰਕਾਸ਼ਕ ਲਕਸ਼ਮੀਪਤੀ ਰਾਮਾਸੂਬਾਅਈਯਰ ਤੇ ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਕੌਲ ਸ਼ਾਮਲ ਹਨ। ਇਸ ਸਾਲ 25 ਜਨਵਰੀ ਨੂੰ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਦੇਸ਼ ਦੇ ਨਾਗਰਿਕ ਪੁਰਸਕਾਰਾਂ- ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਲਈ ਕੁੱਲ 139 ਉੱਘੀਆਂ ਸ਼ਖਸੀਅਤਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਇਨ੍ਹਾਂ ਵਿੱਚੋਂ 71 ਨੂੰ ਅੱਜ ਰਾਸ਼ਟਰਪਤੀ ਭਵਨ ਦੇ ਸ਼ਾਨਦਾਰ ਦਰਬਾਰ ਹਾਲ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਇਹ ਪੁਰਸਕਾਰ ਦਿੱਤੇ ਗਏ, ਜਦੋਂ ਕਿ ਬਾਕੀਆਂ ਨੂੰ ਜਲਦੀ ਹੀ ਇੱਕ ਵੱਖਰੇ ਸਮਾਗਮ ਵਿੱਚ ਇਨ੍ਹਾਂ ਪੁਰਸਕਾਰਾਂ ਨਾਲ ਨਿਵਾਜ਼ਿਆ ਜਾਵੇਗਾ। ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਉੱਘੇ ਅਦਾਕਾਰ ਅਤੇ ਨਿਰਦੇਸ਼ਕ ਸ਼ੇਖਰ ਕਪੂਰ, ਕ੍ਰਿਕਟਰ ਰਵੀਚੰਦਰਨ ਅਸ਼ਿਵਨ, ਹਾਕੀ ਖਿਡਾਰੀ ਪੀਆਰ ਸ੍ਰੀਜੇਸ਼, ਏਸ਼ੀਅਨ ਇੰਸਟੀਚਿਊਟ ਆਫ ਗੈਸਟ੍ਰੋਐਂਟਰੌਲੋਜੀ ਅਤੇ ਏਆਈਜੀ ਹਸਪਤਾਲ ਦੇ ਚੇਅਰਮੈਨ ਡੀ. ਨਾਗੇਸ਼ਵਰ ਰੈੱਡੀ, ਵਾਇਲਨ ਵਾਦਕ (violinist) ਲਕਸ਼ਮੀਨਾਰਾਇਣ ਸੁਬਰਾਮਨੀਅਮ ਅਤੇ ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ।

ਚਾਰ ਸ਼ਖਸੀਅਤਾਂ ਓਸਾਮੂ ਸੁਜ਼ੂਕੀ (ਮਰਨ ਉਪਰੰਤ) ਨੂੰ, ਸੁਬਰਾਮਨੀਅਮ, ਰੈੱਡੀ ਅਤੇ ਮਲਿਆਲਮ ਲੇਖਕ ਅਤੇ ਫਿਲਮ ਨਿਰਦੇਸ਼ਕ ਐਮ.ਟੀ. ਵਾਸੂਦੇਵਨ ਨਾਇਰ (ਮਰਨ ਉਪਰੰਤ) ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਕੁੱਲ 10 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੰਕਜ ਉਧਾਸ (ਮਰਨ ਉਪਰੰਤ), ਸੁਸ਼ੀਲ ਕੁਮਾਰ ਮੋਦੀ (ਮਰਨ ਉਪਰੰਤ), ਬਾਲਕ੍ਰਿਸ਼ਨ ਕਪੂਰ, ਹਾਕੀ ਖਿਡਾਰੀ ਪੀਆਰ ਸ੍ਰੀਜੇਸ਼, ਤਾਮਿਲ ਅਦਾਕਾਰ ਐੱਸ. ਅਜੀਤ ਕੁਮਾਰ, Zydus Lifesciences ਦੇ ਚੇਅਰਪਰਸਨ ਪੰਕਜ ਪਟੇਲ ਅਤੇ ਭਾਰਤੀ-ਅਮਰੀਕੀ ਇੰਜੀਨੀਅਰ ਵਿਨੋਦ ਧਾਮ ਜਿਨ੍ਹਾਂ ਨੂੰ ‘ਪੈਂਟੀਅਮ’ ਦੇ ਪਿਤਾਮਾ (who is widely known as the ‘Father of the Pentium) ਵਜੋਂ ਜਾਣਿਆ ਹੈ, ਸ਼ਾਮਲ ਹਨ।

ਇਸ ਦੌਰਾਨ 57 ਅਹਿਮ ਸ਼ਖਮੀਅਤਾਂ ਨੂੰ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਜਿਨ੍ਹਾਂ ਵਿੱਚ State Bank of India ਦੀ ਚੇਅਰਪਰਸਨ Arundhati Bhattacharya, ਉਦਯੋਗਪਤੀ ਪਵਨ ਕੁਮਾਰ ਗੋਇਨਕਾ, wildlife researcher and ਮਰਾਠੀ ਲੇਖਕ Maruti Bhujangrao Chitampalli ਅਤੇ master puppeteer Bhimavva Doddabalappa Shillekyathara, ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ Former AIIMS and SGPGI director ਏਕੇ ਮਹਪਾਤਰਾ ਤੇ ਪੰਜਾਬੀ ਗਾਇਕਾ Punjabi singer Jaspinder Narula Kaul ਨੂੰ ਵੀ Padma Shri ਨਾਲ ਨਿਵਾਜਿਆ ਗਿਆ।

ਸਾਂਝਾ ਕਰੋ

ਪੜ੍ਹੋ