ਪੰਜਾਬ ‘ਚ ਤੇਜ਼ ਤੂਫਾਨ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ

ਜਲੰਧਰ, 29 ਅਪ੍ਰੈਲ – ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਲੋਹੀਆਂ ਇਲਾਕੇ ਵਿੱਚ ਬਿਜਲੀ ਕੱਟ ਦੀ ਸੂਚਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 29 ਅਪ੍ਰੈਲ ਯਾਨੀ ਅੱਜ ਲੋਹੀਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰ ਕਾਰਪੋਰੇਸ਼ਨ ਸਬ ਡਿਵੀਜ਼ਨ ਲੋਹੀਆਂ ਦੇ ਜੇਈ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ-ਡੱਲਾ ਮੁੱਖ ਸੜਕ ‘ਤੇ ਬਣ ਰਹੀ ਨਵੀਂ ਸੜਕ ਕਾਰਨ ਤਾਰਾਂ ਉੱਚੀਆਂ ਕਰਨੀਆਂ ਪਈਆਂ ਹਨ, ਜਿਸ ਕਾਰਨ 66 ਕੇਵੀ ਸਟੇਸ਼ਨ ਲੋਹੀਆਂ, 66 ਕੇਵੀ ਸਟੇਸ਼ਨ ਸਿੰਧਰ ਅਤੇ 66 ਕੇਵੀ ਸਟੇਸ਼ਨ ਮਹਿਰਾਜਵਾਲਾ ਅਧੀਨ ਆਉਣ ਵਾਲੇ ਸਾਰੇ ਫੀਡਰਾਂ ‘ਤੇ ਬਿਜਲੀ ਸਪਲਾਈ 29 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਇਸ ਤੋਂ ਇਲਾਵਾ ਪੰਜਾਬ ਦੇ ਖੰਨਾ ਵਿੱਚ ਵੀ ਬਿਜਲੀ ਕੱਟ ਦੀ ਰਿਪੋਰਟ ਹੈ। ਸਹਾਇਕ ਇੰਜੀਨੀਅਰ ਸਿਟੀ-2 ਖੰਨਾ ਨੇ ਦੱਸਿਆ ਕਿ 11 ਕੇਵੀ ਸਿਟੀ-2 ਅਤੇ 11 ਕੇਵੀ ਦੇਵੀਵਾਲਾ ਫੀਡਰ ‘ਤੇ ਚੱਲ ਰਹੇ ਏਰੀਆ ਹਸਪਤਾਲ, ਟੈਲੀਫੋਨ ਐਕਸਚੇਂਜ, ਜੀ.ਓ. ਟੀਬੀ ਮਾਰਕੀਟ, ਰੈਸਟ ਹਾਊਸ, ਚਾਂਦਲਾ ਮਾਰਕੀਟ, ਗੁਰੂ ਅਮਰਦਾਸ ਮਾਰਕੀਟ, ਸੁਭਾਸ਼ ਬਜ਼ਾਰ, ਪੀਰਖਾਨਾ ਰੋਡ, ਮੁਹੱਲਾ ਮਾਤਾ ਰਾਣੀ, ਜੀਤਾ ਸਿੰਘ ਦਾ ਖੂਹ, ਮੁਹੱਲਾ ਖਟੀਕਾ, ਗਊਸ਼ਾਲਾ ਰੋਡ, ਕੁਜੀਘਰ ਮੁਹੱਲਾ, ਸ਼ਿੱਬੂਮਲ ਚੌਕ, ਰਵਿਦਾਸਪੁਰੀ ਮੁਹੱਲਾ ਆਦਿ ਨੂੰ ਬਿਜਲੀ ਸਪਲਾਈ ਜ਼ਰੂਰੀ ਕੰਮ ਲਈ ਬੁੱਧਵਾਰ ਨੂੰ ਦੁਪਹਿਰ 2.02 ਵਜੇ ਤੋਂ 4.26 ਵਜੇ ਤੱਕ ਬੰਦ ਰਹੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੌਂਗੋਵਾਲ ਇਲਾਕੇ ਵਿੱਚ ਬਿਜਲੀ ਕੱਟ ਲੱਗਿਆ। ਇਸ ਸਬੰਧੀ ਪਾਵਰਕਾਮ ਲੌਂਗੋਵਾਲ ਦੇ ਐਸ.ਡੀ.ਓ. ਇੰਜੀਨੀਅਰ ਸ. ਸ਼ਰਨਜੀਤ ਸਿੰਘ ਚਾਹਲ ਵੱਲੋਂ ਦੱਸੇ ਅਨੁਸਾਰ 66 ਕੇ.ਵੀ. ਗਰਿੱਡ ਲੋਹਾਖੇੜਾ ਅਤੇ ਗਰਿੱਡ ਢੱਡਰੀਆਂ ਤੋਂ 66 ਕੇਵੀ ਬਿਜਲੀ ਸਪਲਾਈ 28 ਅਪ੍ਰੈਲ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 4:00 ਵਜੇ ਤੱਕ ਦੋਵਾਂ ਗਰਿੱਡਾਂ ਦੇ ਜ਼ਰੂਰੀ ਰੱਖ-ਰਖਾਅ ਕਾਰਨ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਿੱਡਾਂ ਤੋਂ ਚੱਲਣ ਵਾਲੇ ਸਾਰੇ ਪਿੰਡ, ਖੇਤੀਬਾੜੀ ਅਤੇ ਉਦਯੋਗਿਕ ਫੀਡਰਾਂ ਦੀ ਸਪਲਾਈ ਬੰਦ ਰਹੇਗੀ।

ਸਾਂਝਾ ਕਰੋ

ਪੜ੍ਹੋ