ਮਾਂ ਵਿਛੜੀ ਧੀ ਨਾਲੋਂ!

ਅੰਮ੍ਰਿਤਸਰ, 28 ਅਪ੍ਰੈਲ – ਆਪਣੇ ਪਾਕਿਸਤਾਨੀ ਰਿਸ਼ਤੇਦਾਰਾਂ ਨੂੰ ਛੱਡਣ ਆਏ ਭਾਰਤੀਆਂ ਦੀਆਂ ਗੱਡੀਆਂ ਦੀਆਂ ਐਤਵਾਰ ਅਟਾਰੀ ਬਾਰਡਰ ’ਤੇ ਲਾਈਨਾਂ ਲੱਗੀਆਂ ਰਹੀਆਂ। ਪਾਕਿਸਤਾਨੀਆਂ ਦੇ ਚਿਹਰਿਆਂ ’ਤੇ ਦੁੱਖ ਝਲਕ ਰਿਹਾ ਸੀ। ਪਤਾ ਨਹੀਂ ਉਹ ਹੁਣ ਕਦੋਂ ਆਪਣੇ ਭਾਰਤੀ ਰਿਸ਼ਤੇਦਾਰਾਂ ਨੂੰ ਮਿਲਣਗੇ?
ਪਾਕਿਸਤਾਨ ਪਰਤਣ ਵਾਲੀ ਸਰਿਤਾ ਨੇ ਕਿਹਾ, ‘ਮੇਰੀ ਮਾਂ ਭਾਰਤੀ ਹੈ ਤੇ ਉਸ ਨੂੰ ਮੇਰੇ ਨਾਲ ਪਾਕਿਸਤਾਨ ਨਹੀਂ ਜਾਣ ਦਿੱਤਾ ਜਾ ਰਿਹਾ। ਮੇਰੇ ਮਾਂ-ਬਾਪ ਦਾ ਵਿਆਹ 1991 ਵਿੱਚ ਹੋਇਆ ਸੀ। ਅਧਿਕਾਰੀ ਕਹਿ ਰਹੇ ਹਨ ਕਿ ਭਾਰਤੀ ਪਾਸਪੋਰਟ ਵਾਲਿਆਂ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਵੇਗਾ।

ਸਰਿਤਾ ਆਪਣੇ ਪਿਤਾ ਤੇ ਭਰਾ, ਜਿਹੜੇ ਪਾਕਿਸਤਾਨੀ ਨਾਗਰਿਕ ਹਨ, ਦੇ ਨਾਲ ਪਾਕਿਸਤਾਨ ਪਰਤੀ। ਸਰਿਤਾ ਹੁਰੀਂ 9 ਸਾਲ ਬਾਅਦ ਰਿਸ਼ਤੇਦਾਰ ਦੇ 29 ਅਪ੍ਰੈਲ ਨੂੰ ਹੋਣ ਵਾਲੇ ਵਿਆਹ ’ਚ ਸ਼ਾਮਲ ਹੋਣ ਆਏ ਸਨ ਤੇ ਬਿਨਾਂ ਵਿਆਹ ਦੇਖੇ ਪਰਤਣਾ ਪਿਆ। 11 ਸਾਲਾ ਪਾਕਿਸਤਾਨੀ ਨਾਗਰਿਕ ਕੁੜੀ ਜ਼ੈਨਬ ਵੀ ਉਨ੍ਹਾਂ ਵਿੱਚ ਸ਼ਾਮਲ ਸੀ, ਜਿਸ ਨੂੰ ਪਾਕਿਸਤਾਨ ਪਰਤਣਾ ਪਿਆ। ਉਸ ਨੇ ਕਿਹਾ, ‘ਮਾਂ ਨੂੰ ਪਿੱਛੇ ਛੱਡ ਕੇ ਜਾਣਾ ਬਰਦਾਸ਼ਤ ਨਹੀਂ ਹੋ ਰਿਹਾ।’ ਪਿਸ਼ਾਵਰ ਦੇ 70 ਸਾਲਾ ਜਨਮ ਰਾਜ ਨੇ ਕਿਹਾ ਕਿ ਉਹ ਪਹਿਲੀ ਵਾਰ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਤੇ ਉਦਾਸ ਹੋ ਕੇ ਮੁੜ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਤੇ

ਚੰਡੀਗੜ੍ਹ, 28 ਅਪ੍ਰੈਲ – ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ...