ਪਾਠ ਪੁਸਤਕ ਨਾਲ ਜੋੜਨ ਲਈ ਬੱਚਿਆਂ ਲਈ ਬਾਲ ਸਾਹਿਤ ਪੜ੍ਨਾ ਜਰੂਰੀ : ਡਾ. ਦਰਸ਼ਨ ਸਿੰਘ ਆਸ਼ਟ

ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਡਾ. ਦਰਸ਼ਨ ਸਿੰਘ ਆਸ਼ਟ

ਪਟਿਆਲਾ, 28 ਅਪ੍ਰੈਲ – ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਖੁੱਡੀ ਕਲਾਂ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਦਾ ਰੂਬਰੂ ਕਰਵਾਇਆ ਗਿਆ ।ਇਸ ਸਮਾਗਮ ਦੀ ਪ੍ਰਧਾਨਗੀ ਕਲਾਕਾਰ ਸਾਹਿਤ ਦੇ ਸੰਪਾਦਕ ਸਰਦਾਰ ਕੰਵਰਜੀਤ ਭੱਠਲ (ਕਾਰਜਕਾਰੀ ਮੈਂਬਰ )ਵੱਲੋਂ ਕੀਤੀ ਗਈ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਅਤੇ ਖੁੱਡੀ ਕਲਾਂ ਦੇ ਸਰਪੰਚ ਸਰਦਾਰ ਸਿਮਰਜੀਤ ਸਿੰਘ ਅਤੇ ਨਗਰ ਗ੍ਰਾਮ ਪੰਚਾਇਤ ਦੇ ਮੈਂਬਰ ਸ਼ਾਮਿਲ ਹੋਏ।

ਸਕੂਲ ਇੰਚਾਰਜ ਸ੍ਰੀਮਤੀ ਅਵਿਨਾਸ਼ ਕੌਰ ਨੇ ਸਵਾਗਤ ਕਰਦਿਆਂ ਕਿਹਾ ਕਿ ਪਾਠਕ੍ਰਮ ਵਿਚਲੇ ਲੇਖਕ ਨਾਲ ਬੱਚਿਆਂ ਦਾ ਮਿਲਣਾ ਬਹੁਤ ਜਰੂਰੀ ਹੁੰਦਾ ਹੈ। ਡਾਕਟਰ ਦਰਸ਼ਨ ਸਿੰਘ ਆਸ਼ਟ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬੱਚਿਆਂ ਲਈ ਲਿਖਣਾ ਇਸ ਲਈ ਔਖਾ ਹੈ ਕਿ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣਾ ਪੈਂਦਾ ਹੈ । ਪਾਠ ਪੁਸਤਕ ਨਾਲ ਜੁੜਨ ਲਈ ਬੱਚਿਆਂ ਲਈ ਬਾਲ ਸਾਹਿਤ   ਪੜ੍ਹਨਾ ਬਹੁਤ ਜਰੂਰੀ ਹੈ। ਡਾਕਟਰ ਆਸ਼ਟ ਨੇ ਬੱਚਿਆਂ ਨੂੰ ਗੀਤ ਕਵਿਤਾਵਾਂ ਸੁਣਾਉਂਦਿਆਂ ਉਹਨਾਂ ਨੂੰ ਪ੍ਰਕਿਰਤੀ ਅਤੇ ਪੰਜਾਬੀ ਭਾਸ਼ਾ ਲਈ ਹੋਰ ਨੇੜਿਓਂ ਜੁੜਨ ਲਈ ਪ੍ਰੇਰਿਤ ਕੀਤਾ।

ਡਾ. ਦਰਸ਼ਨ ਸਿੰਘ ਆਸ਼ਟ ਦਾ ਸਨਮਾਨ ਕਰਦੇ ਹੋਏ ਸਮੂਹ ਪ੍ਰਬੰਧਕ ਅਤੇ ਅਧਿਆਪਕ

ਦਸਵੀਂ  ਕਲਾਸ ਦੀ ਵਿਦਿਆਰਥਣ ਨੇ ਡਾਕਟਰ ਆਸ਼ਟ ਦੀ ਕਵਿਤਾ ‘ਹੇ ਅਧਿਆਪਕ’ ਪੜ੍ਹ ਕੇ ਸੁਣਾਈ ਪਿੰਡ ਦੇ ਸਰਪੰਚ ਸਰਦਾਰ ਸਿਮਰਜੀਤ ਸਿੰਘ ਨੇ ਬੱਚਿਆਂ ਨੂੰ ਮੋਬਾਈਲ ਛੱਡ ਕੇ ਕਿਤਾਬਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਲੈਕਚਰਾਰ ਰਾਜੀਵ ਕੁਮਾਰ ਨੇ ਬੱਚਿਆਂ ਨੂੰ ਬਾਲ ਰਸਾਲੇ ਪੜ੍ਹਨ  ਦੀ ਪ੍ਰੇਰਨਾ ਦਿੱਤੀ। ਅਕਾਦਮੀ ਦੇ ਕਾਰਜਕਾਰੀ ਮੈਂਬਰ ਸਰਦਾਰ ਭੱਠਲ ਨੇ ਬੱਚਿਆਂ ਨੂੰ ਕਿਤਾਬਾਂ ਭੇਂਟ ਕਰਦਿਆਂ ਕਿਹਾ ਕਿ ਬੱਚੇ ਸਾਡਾ ਭਵਿੱਖ ਹੁੰਦੇ ਨੇ ਇਹਨਾਂ ਨੂੰ ਸਾਂਭਣਾ ਅਤੇ ਸਹੀ ਦਿਸ਼ਾ ਚ ਤੋਰਨਾ ਬਹੁਤ ਜਰੂਰੀ ਹੈ ਸਕੂਲ ਦੇ ਡੀਡੀਓ ਸ੍ਰੀ ਅਨਿਲ ਕੁਮਾਰ ਮੋਦੀ ਨੇ ਕਿਹਾ ਕਿ ਬੱਚਿਆਂ ਲਈ ਅਜਿਹੇ  ਪ੍ਰੇਰਨਾਮਈ ਪ੍ਰੋਗਰਾਮ ਹੋਣੇ ਚਾਹੀਦੇ ਹਨ। ਮੰਚ ਸੰਚਾਲਨ ਕਰਦਿਆਂ ਹਿੰਦੀ  ਅਧਿਆਪਕ ਤਰਸੇਮ ਨੇ ਕਿਹਾ ਕਿ ਜੇ ਬੱਚੇ ਕੋਸ਼ਿਸ਼ ਕਰਨ ਤਾਂ ਉਹ ਵੀ ਕਵਿਤਾਵਾਂ /ਕਹਾਣੀਆਂ ਲਿਖਣ ਸਕਦੇ ਹਨ।

ਲਿੱਖਣ ਲਈ ਪੜ੍ਹਨਾ ਬੇਹਦ ਜਰੂਰੀ ਹੈ। ਬਾਹਰੋਂ ਆਏ ਮੁਖ ਮਹਿਮਾਨ ਡਾਕਟਰ ਦਰਸ਼ਨ ਸਿੰਘ ਆਸ਼ਟ ਦਾ ਅਕਾਦਮੀ ਵੱਲੋਂ ਅਤੇ ਸਕੂਲ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੀ ਹਰਬੰਸ ਸਿੰਘ , ਸ੍ਰੀ ਮੱਖਣ ਸਿੰਘ ,ਸ਼੍ਰੀ ਸੁਖਬੀਰ ਸਿੰਘ,ਸ਼੍ਰੀ ਦਿਨੇਸ਼ ਕੁਮਾਰ, ਸ਼੍ਰੀ ਹਿਮਾਂਸ਼ੂ ਸਿੰਗਲਾ ,ਸ੍ਰੀ ਸਤਨਾਮ ਸਿੰਘ ,ਸ਼੍ਰੀਮਤੀ ਬਿੰਦੂ ਅਗਰਵਾਲ, ਸ਼੍ਰੀਮਤੀ ਨੀਲਮਨੀ,ਸ਼੍ਰੀਮਤੀ ਅਰਚਨਾ ,ਸ਼੍ਰੀਮਤੀ ਕਿਰਤ ਬਾਲਾ, ਸ਼੍ਰੀਮਤੀ ਮਨਇੰਦਰ , ਸ਼੍ਰੀਮਤੀ ਪੁਸ਼ਪਿੰਦਰ ਕੌਰ, ਸ੍ਰੀਮਤੀ ਇਰਾ ਅਗਰਵਾਲ,ਸ਼੍ਰੀਮਤੀ ਆਰਤੀ,ਸ਼੍ਰੀਮਤੀ ਨਵਨੀਤ ਗਰਗ,ਸ਼੍ਰੀਮਤੀ ਸ਼ਰਨਜੀਤ ਕੌਰ ,ਸ਼੍ਰੀਮਤੀ ਅਮਨਦੀਪ ਕੌਰ,ਸ਼੍ਰੀਮਤੀ ਸੋਨੀਆ ਰਾਣੀ , ਸ਼੍ਰੀਮਤੀ ਸੀਮਾ ਗੁਪਤਾ,ਸ਼੍ਰੀਮਤੀ ਇੰਦੂ ਰਾਣੀ, ਸ਼੍ਰੀ ਅਰਵਿੰਦ ਕੁਮਾਰ  ,ਸ਼੍ਰੀ ਮਨਜਿੰਦਰ ਸਿੰਘ , ਸ਼੍ਰੀ ਅਮਰਜੀਤ ਸਿੰਘ, ਮਨਿੰਦਰ ਕੁਮਾਰ, ਰੁਪਿੰਦਰ ਜਟਾਣਾ ਆਦਿ ਨੇ ਭਾਗ ਲਿਆ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਤੇ

ਚੰਡੀਗੜ੍ਹ, 28 ਅਪ੍ਰੈਲ – ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ...