ਭਾਰਤ ਵਲੋਂ ਦਰਿਆਈ ਪਾਣੀ ਰੋਕਣ ‘ਤੇ ਵਹੇਗਾ ਖ਼ੂਨ : ਬਿਲਾਵਲ ਭੁੱਟੋ

ਇਸਲਾਮਾਬਾਦ, 26 ਅਪ੍ਰੈਲ – ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫੈਸਲੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਪਾਣੀ ਰੋਕਿਆ ਗਿਆ ਤਾਂ ਦਰਿਆਵਾਂ ਵਿਚ ਖ਼ੂਨ ਵਹਿ ਜਾਵੇਗਾ। ਮੁਲਕ ਦੇ ਸਾਬਕਾ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਦ ਨਿਊਜ਼ ਨੇ ਇਹ ਰਿਪੋਰਟ ਨਸ਼ਰ ਕੀਤੀ ਹੈ।

ਬਿਲਾਵਲ ਨੇ ਆਪਣੇ ਜੱਦੀ ਸਿੰਧ ਸੂਬੇ ਦੇ ਸੁੱਕਰ ਇਲਾਕੇ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਿੰਧ ਦਰਿਆ ਸਾਡਾ ਹੈ ਅਤੇ ਸਾਡਾ ਹੀ ਰਹੇਗਾ – ਜਾਂ ਤਾਂ ਸਾਡਾ ਪਾਣੀ ਇਸ ਵਿਚੋਂ ਵਹੇਗਾ, ਜਾਂ ਉਨ੍ਹਾਂ ਦਾ ਖ਼ੂਨ। ਸਿੰਧ ਦਰਿਆ ਸਿੰਧ ਸੂਬੇ ਵਿਚੋਂ ਵਗਦਾ ਹੈ ਅਤੇ ਸਿੰਧੂ ਘਾਟੀ ਸੱਭਿਅਤਾ ਦਾ ਸ਼ਹਿਰ ਮੋਹਿੰਜੋਦੜੋ ਇਸ ਦੇ ਕੰਢਿਆਂ ’ਤੇ ਵਧਿਆ-ਫੁੱਲਿਆ।’’ ਬਿਲਾਵਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦਾ ਵਾਰਿਸ ਹੈ ਪਰ ਉਹ ਸੱਭਿਅਤਾ ਲੜਕਾਨਾ ਦੇ ਮੋਹਿੰਜੋਦੜੋ ਵਿਚ ਹੈ। ਅਸੀਂ ਇਸਦੇ ਸੱਚੇ ਰਖਵਾਲੇ ਹਾਂ ਅਤੇ ਅਸੀਂ ਇਸਦੀ ਰੱਖਿਆ ਕਰਾਂਗੇ।

ਬਿਲਾਵਲ ਨੇ ਕਿਹਾ ਕਿ ਮੋਦੀ ਸਿੰਧ ਦਰਿਆ ਅਤੇ ਸਿੰਧ ਸੂਬੇ ਦੇ ਲੋਕਾਂ ਵਿਚਕਾਰ ਯੁੱਗਾਂ ਪੁਰਾਣੇ ਰਿਸ਼ਤੇ ਨੂੰ ਤੋੜ ਨਹੀਂ ਸਕਦੇ। ਉਨ੍ਹਾਂ ਕਿਹਾ, “ਭਾਰਤ ਸਰਕਾਰ ਨੇ ਆਪਣੀਆਂ ਅੱਖਾਂ ਪਾਕਿਸਤਾਨ ਦੇ ਪਾਣੀ ‘ਤੇ ਰੱਖੀਆਂ ਹਨ ਅਤੇ ਸਥਿਤੀ ਚਾਰਾਂ ਸੂਬਿਆਂ ਵਿਚ ਏਕਤਾ ਦੀ ਮੰਗ ਕਰਦੀ ਹੈ ਤਾਂ ਜੋ ਉਨ੍ਹਾਂ ਦੇ ਪਾਣੀ ਦੀ ਰੱਖਿਆ ਕੀਤੀ ਜਾ ਸਕੇ।” ਉਨ੍ਹਾਂ ਕਿਹਾ, ‘‘ਨਾਂ ਤਾਂ ਪਾਕਿਸਤਾਨ ਦੇ ਲੋਕ ਅਤੇ ਨਾ ਹੀ ਕੌਮਾਂਤਰੀ ਭਾਈਚਾਰਾ ਮੋਦੀ ਦੇ ਜੰਗੀ ਜਾਂ ਸਿੰਧ ਦੇ ਪਾਣੀ ਨੂੰ ਪਾਕਿਸਤਾਨ ਤੋਂ ਦੂਰ ਕਰਨ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਕਰਨਗੇ।

ਸਾਂਝਾ ਕਰੋ

ਪੜ੍ਹੋ

ਲੋਕ ਲਹਿਰ ਹੀ ਖ਼ਤਮ ਕਰ ਸਕੇਗੀ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ...