ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਵਿੱਚ 150 ਅਸਾਮੀਆਂ ਲਈ ਭਰਤੀ

ਬੈਂਗਰਲੁਰੂ, 26 ਅਪ੍ਰੈਲ – ਮੈਟਰੋ ਰੇਲ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦੇਸ਼ ਵਿੱਚ ਮੈਟਰੋ ਸ਼ਹਿਰਾਂ ਵਿੱਚ ਕੁੱਝ ਹੀ ਸ਼ਹਿਰ ਮੌਜੂਦ ਹਨ ਅਤੇ ਇਹਨਾਂ ਵਿੱਚੋਂ ਇੱਕ ਬੰਗਲੌਰ ਹੈ ਜਿੱਥੇ ਹੁਣ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੰਗਲੌਰ ਮੈਟਰੋ ਰੇਲ ਕਾਰਪੋਰੇਸ਼ਨ ਨੇ 150 ਮੇਨਟੇਨਰ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਭਰਤੀ 5 ਸਾਲਾਂ ਲਈ ਠੇਕੇ ਦੇ ਆਧਾਰ ‘ਤੇ ਕੀਤੀ ਜਾਵੇਗੀ ਜੋ ਕਿ ਸਾਬਕਾ ਫੌਜੀ ਕਰਮਚਾਰੀਆਂ ਲਈ ਹੈ। ਇਸਨੂੰ ਪ੍ਰਦਰਸ਼ਨ ਦੇ ਆਧਾਰ ‘ਤੇ ਵਧਾਇਆ ਜਾ ਸਕਦਾ ਹੈ। ਇਸ ਭਰਤੀ ਵਿੱਚ ਮੈਟ੍ਰਿਕ ਪਾਸ ਯੋਗਤਾ ਦੀ ਲੋੜ ਹੈ ਅਤੇ ਇਸ ਦੇ ਨਾਲ ਜੁੜੀ ਹੋਰ ਯੋਗਤਾ ਦੀ ਜਾਣਕਾਰੀ ਲਈ ਇੱਥੇ ਦੇਖੋ ਵਿੱਦਿਅਕ ਯੋਗਤਾ:

ਵਿੱਦਿਅਕ ਯੋਗਤਾ (Education Qualification):

ਦਸਵੀਂ ਪਾਸ

ਸਬੰਧਤ ਵਪਾਰ ਵਿੱਚ 2 ਸਾਲਾ ਆਈ.ਟੀ.ਆਈ. ਡਿਗਰੀ

ਸੇਵਾਮੁਕਤ ਫੌਜੀ ਕਰਮਚਾਰੀ 31 ਮਈ, 2025 ਤੋਂ ਪਹਿਲਾਂ ਅਰਜ਼ੀ ਦੇ ਸਕਦੇ ਹਨ।

ਜੇਕਰ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਵਿੱਚ ਵੱਧ ਤੋਂ ਵੱਧ ਉਮਰ ਸੀਮਾ ਦਿੱਤੀ ਗਈ ਹੈ। ਇੱਥੇ ਦੇਖੋ ਉਮਰ ਸੀਮਾ:

ਉਮਰ ਸੀਮਾ (Age Limit):

ਵੱਧ ਤੋਂ ਵੱਧ 50 ਸਾਲ

ਇਹਨਾਂ ਅਸਾਮੀਆਂ ਲਈ ਚੋਣ ਪ੍ਰੀਕਿਰਿਆ ਦੇ 3 ਪੜਾਅ ਬਣਾਏ ਗਏ ਹਨ। ਇਹਨਾਂ ਤਿੰਨਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਨੂੰ ਹੀ ਨਿਯੁਕਤੀ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਲਿਖਤੀ ਪ੍ਰੀਖਿਆ

ਇੰਟਰਵਿਊ

ਮੈਡੀਕਲ ਟੈਸਟ

ਤਨਖਾਹ

25,000 ਰੁਪਏ – 59,060 ਰੁਪਏ ਪ੍ਰਤੀ ਮਹੀਨਾ

ਹੋਰ ਭੱਤੇ ਵੀ ਦਿੱਤੇ ਜਾਣਗੇ।

ਔਨਲਾਈਨ ਅਰਜ਼ੀ ਕਿਵੇਂ ਦੇਣੀ ਹੈ

ਅਧਿਕਾਰਤ ਵੈੱਬਸਾਈਟ bmrc.co.in ‘ਤੇ ਜਾਓ। ਭਰਤੀ ਵਿਕਲਪ ਚੁਣੋ। ਇਸ ਤੋਂ ਬਾਅਦ ਅਪਲਾਈ ਔਨਲਾਈਨ ਦੇ ਵਿਕਲਪ ‘ਤੇ ਕਲਿੱਕ ਕਰੋ। ਨਿੱਜੀ ਵੇਰਵੇ ਦਰਜ ਕਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ। ਫੀਸਾਂ ਦਾ ਭੁਗਤਾਨ ਕਰੋ ਅਤੇ ਫਾਰਮ ਜਮ੍ਹਾਂ ਕਰੋ। ਭਵਿੱਖ ਵਿੱਚ ਵਰਤੋਂ ਲਈ ਇਸਦਾ ਪ੍ਰਿੰਟਆਊਟ ਰੱਖੋ।

ਔਫਲਾਈਨ ਅਰਜ਼ੀ ਕਿਵੇਂ ਦੇਣੀ ਹੈ

ਭਰਿਆ ਹੋਇਆ ਫਾਰਮ ਲੋੜੀਂਦੇ ਦਸਤਾਵੇਜ਼ਾਂ ਸਮੇਤ 27 ਮਈ ਸ਼ਾਮ 4 ਵਜੇ ਤੋਂ ਪਹਿਲਾਂ ਇਸ ਪਤੇ ‘ਤੇ ਭੇਜੋ। ਜਨਰਲ ਮੈਨੇਜਰ (ਐਚਆਰ) ਬੰਗਲੌਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਤੀਜੀ ਮੰਜ਼ਿਲ, ਬੀਐਮਟੀਸੀ ਕੰਪਲੈਕਸ, ਕੇਐਚ ਰੋਡ, ਸ਼ਾਂਤੀਨਗਰ, ਬੰਗਲੌਰ – 560027

ਸਾਂਝਾ ਕਰੋ

ਪੜ੍ਹੋ

ਲੋਕ ਲਹਿਰ ਹੀ ਖ਼ਤਮ ਕਰ ਸਕੇਗੀ ਭ੍ਰਿਸ਼ਟਾਚਾਰ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ...