ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ*

*ਪਤਾ ਨਹੀਂ*

*ਜਾਗ ਰਿਹਾ ਹਾਂ*

*ਜਾਂ*

*ਚੱਲ ਰਿਹਾ ਹੈ*

*ਸੁਪਨਾ*

*ਮੇਰੀ ਨੀਂਦ ‘ਚ*

 

*ਵੱਡੇ-ਵੱਡੇ ਬੁਲਡੋਜ਼ਰ*

*ਦੈਂਤ-ਆਕਾਰੀ ਜੇਸੀਬੀ*

*ਭਾਰੀ ਡੰਪਰ ਗੱਡੀਆਂ*

*ਲਤੜ ਰਹੀਆਂ ਨੇ*

*ਹਰੇ-ਭਰੇ ਜੰਗਲ ਨੂੰ*

*ਵੱਡੇ-ਵੱਡੇ ਰੁੱਖ*

*ਟੁੱਟ ਰਹੇ ਨੇ ਤਾੜ-ਤਾੜ*

*ਖੋਖਲੀਆਂ ਹੱਡੀਆਂ ਵਾਂਗ*

 

*ਝਾੜੀਆਂ-ਬੂਟੇ*

*ਘਾਹ-ਫੂਸ*

*ਮਿਲ ਰਹੇ ਨੇ ਮਿੱਟੀ ‘ਚ*

*ਪਿਸ-ਪਿਸ ਕੇ*

 

*ਚਾਰੇ ਪਾਸੇ*

*ਪਸਰ ਰਹੀ ਹੈ*

*ਪਸ਼ੂਆਂ-ਪਰਿੰਦਿਆਂ ਦੀ*

*ਹਿਰਦੇ-ਵੇਧਕ*

*ਚੀਕ-ਪੁਕਾਰ*

*ਚਿਤਾ ਦੀ ਅੱਗ ਵਾਂਗ*

 

*ਜੇਸੀਬੀ ਦੇ*

*ਲੋਹ-ਸ਼ਿਕੰਜੇ ਹੇਠ ਦੱਬਿਆ*

*ਤੜਫ਼ਦਾ ਮੋਰ*

*ਪੂਰਾ ਹੀ ਧਸ ਜਾਂਦਾ ਹੈ*

*ਮੋਰਪੰਖੀ ਧਰਤੀ ਦੀਆਂ*

*ਅੱਖਾਂ*

*ਜਗਮਗਾਉਣ ਲਗਦੀਆਂ ਨੇ*

*ਧਰਤੀ ਦੇ ਨੰਗੇ ਸੀਨੇ ‘ਤੇ*

 

*ਫਟ-ਫਟ ਕੇ*

*ਖਿੰਡ ਰਹੇ ਨੇ*

*ਹਿਰਨ ਲੂੰਬੜੀ ਦੇ ਸਿਰ*

*ਨਾਰੀਅਲ ਤਰਬੂਜ਼ ਵਾਂਗ*

 

*ਪਰਿੰਦਿਆਂ ਦੇ ਆਂਡੇ*

*ਉਨ੍ਹਾਂ ਦੇ ਨੰਨ੍ਹੇ ਬੋਟ*

*ਪਿਸ ਰਹੇ ਨੇ*

*ਬੁਲਡੋਜ਼ਰ ਹੇਠ*

 

*ਚਾਰ-ਚੁਫੇਰੇ*

*ਹਾਹਾਕਾਰ*

*ਦਸਾਂ ਹੀ ਦਿਸ਼ਾਵਾਂ ‘ਚ*

*ਚੀਕ-ਪੁਕਾਰ*

*ਭਿਆਨਕ ਮੰਜ਼ਰ*

*ਇਨਸਾਨੀ ਕਰੂਰਤਾ ਦਾ*

*ਚਰਮ ਇਜ਼ਹਾਰ*

 

*ਦੁਨੀਆਂ ਭਰ ਦੇ ਪਸ਼ੂ*

*ਅੱਜ ਸ਼ੁਕਰਗੁਜ਼ਾਰ ਨੇ*

*ਉੱਪਰ ਵਾਲੇ ਦੇ*

*ਜਿਸਨੇ ਨਹੀਂ ਬਣਾਇਆ*

*ਉਨ੍ਹਾਂ ਨੂੰ ਇਨਸਾਨ*

 

*ਧ੍ਰਿਤਰਾਸ਼ਟਰ ਨੇ*

*ਫਿਰ ਇੱਕ ਵਾਰ*

*ਅਰਜੁਨ ਨੂੰ ਦੇ ਦਿੱਤੀ*

*ਹੈਦਰਾਬਾਦ ‘ਚ*

*ਚਾਰ ਸੌ ਏਕੜ ਜ਼ਮੀਨ*

 

*ਜਿੱਥੇ ਇਸ ਵਾਰ*

*ਇਂੰਦਰਪ੍ਰਸਥ ਨਹੀਂ*

*’ਆਈਟੀ ਹੱਬ’ ਬਣੇਗਾ*

 

*’ਏਆਈ’ ਦੇ*

*ਮਹਾਨ ਭਵਨ ਦੀ*

*ਨੀਂਹ ‘ਚ ਦਿੱਤੀ*

*ਪਸ਼ੂ-ਪੰਛੀਆਂ ਦੇ*

*ਲਹੂ-ਮਾਸ ਦੀ*

*ਬੇਦਰਦ ਬਲੀ*

*ਰੰਗੀਨ ਬਣਾਏਗੀ*

*ਭਾਵੀ ਪੀੜ੍ਹੀ ਦੇ*

*ਭਵਿੱਖ ਨੂੰ*

 

*ਖਾਂਡਵ-ਵਣ ‘ਚ*

*ਸਿਰਫ਼ ਨਾਗ ਹੀ ਨਹੀਂ*

*ਸਨ ਹੋਏ ਸੜ ਕੇ ਸਵਾਹ*

*ਉਨ੍ਹਾਂ ਦੇ ਨਾਲ ਹੀ*

*ਹੋਇਆ ਸੀ*

*ਪੂਰਾ ਜੰਗਲ ਤਬਾਹ*

 

*ਉਹ ਜੰਗਲ*

*ਜੋ ਹੁੰਦਾ ਹੈ*

*ਸਦੀਆਂ ਤੋਂ*

*ਰੈਣ -ਵਸੇਰਾ*

*ਲੱਖਾਂ-ਕਰੋੜਾਂ*

*ਜੀਵਾਂ ਦਾ*

 

*ਜਦ-ਜਦ ਵੀ*

*ਖਾਂਡਵ ਸੜੇਗਾ*

*ਉਸ ‘ਤੇ ਉਸਰੇ*

*ਮਹਿਲਾਂ ‘ਚ*

*ਨਗਨ*

*ਕੀਤੀਆਂ ਜਾਣਗੀਆਂ*

*ਦਰੋਪਦੀਆਂ*

 

*ਹਾਰ ਜਾਵੇਗੀ*

*ਸਭਿਅਤਾ*

*ਮਾਰੀ ਜਾਵੇਗੀ*

*ਸੰਸਕ੍ਰਿਤੀ*

*ਉਵੇਂ ਹੀ*

*ਜਿਵੇਂ ਮਰੇਗਾ*

*ਜੰਗਲ*

 

*ਜੰਗਲ ਦੀ*

*ਕਬ਼ਰ ‘ਤੇ*

*ਜਦ ਵੀ ਉੱਗੇਗਾ*

*ਸਾਮਰਾਜ*

*ਕੁਰੂਕਸ਼ੇਤਰ*

*ਹੋਵੇਗਾ ਹੀ ਹੋਵੇਗਾ*

 

*ਨਹੀਂ ਬਚੇਗਾ*

*ਕੋਈ ਵੀ*

*ਕੋਈ ਇੱਕ ਵੀ*

 

*ਭਲੇ ਉਹ*

*ਭੀਸ਼ਮ ਹੋਵੇ*

*ਜਾਂ*

*ਅਸ਼ਵਥਾਮਾ*

 

*ਸਭ ਮਾਰੇ ਜਾਣਗੇ*

*ਉਸੇ ਤਰ੍ਹਾਂ*

*ਜਿਵੇਂ*

*ਅੱਜ ਮਰ ਰਹੇ ਨੇ*

*ਪਸ਼ੂ-ਪੰਛੀ*

*ਹੈਦਰਾਬਾਦ ‘ਚ*

 

*ਇਸ ਵਾਰ*

*ਅਭਿਮੰਨਿਊ ਹੀ ਨਹੀਂ*

*ਪ੍ਰੀਕਸ਼ਿਤ ਵੀ*

*ਉੱਤਰਾ ਦੇ ਗਰਭ ‘ਚ ਹੀ*

*ਮਰੇਗਾ*

 

 

*ਗਲੇ-ਸੜੇ*

*ਅੰਗਾਂ ਵਾਲੀਆਂ*

*ਉੱਗਣਗੀਆਂ*

*ਅਪੰਗ ਨਸਲਾਂ*

 

*ਜਿਵੇਂ*

*ਉੱਗੀ ਸੀ*

*ਹੀਰੋਸ਼ੀਮਾ ‘ਚ*

*ਨਾਗਾਸਾਕੀ ‘ਚ*

 

*ਨਹੀਂ ਬਚੀ ਸੀ*

*ਕੋਈ ਸੰਸਕ੍ਰਿਤੀ*

*ਨਹੀਂ ਬਚੀ ਸੀ*

*ਕੋਈ ਸਭਿਅਤਾ*

*ਮਹਾਂਭਾਰਤ ਤੋਂ*

*ਬਾਅਦ*

 

*ਬਚਿਆ ਤਾਂ*

*ਈਸ਼ਵਰ ਵੀ ਨਹੀਂ ਸੀ*

 

*ਪਰ ਇਸ ਵਾਰ*

*ਤਾਂ ਉਹ*

*ਯੁੱਧ ਤੋਂ ਪਹਿਲਾਂ ਹੀ*

*ਮਰ ਰਿਹਾ ਹੈ*

*ਪਸ਼ੂ-ਪੰਛੀਆਂ ਦੇ ਨਾਲ*

*ਬੁਲਡੋਜ਼ਰ ਦੇ ਹੇਠ ਆਕੇ*

 

*ਇਸ ਜੰਗਲ ਦੇ*

*ਮਰ ਜਾਣ ਤੋਂ ਬਾਅਦ*

*ਜੋ ਜੰਗਲ*

*ਇੱਥੇ ਉੱਗੇਗਾ*

*ਉਸ ਅੰਦਰ*

*ਨਹੀਂ ਹੋਵੇਗੀ*

*ਕੋਈ ਕਮੀ*

*ਜਾਨਵਰਾਂ ਦੀ*

 

*ਇਨਸਾਨ ਤਾਂ ਮਰ ਜਾਂਦਾ ਹੈ*

*ਜੰਗਲ ਮਰਨ ਤੋਂ ਪਹਿਲਾਂ ਹੀ*

*ਤੇ ਉਸਨੂੰ*

*ਪਤਾ ਵੀ ਨਹੀਂ ਚਲਦਾ*

 

*ਤੇ ਅਚਾਨਕ*

*ਵਧਣ ਲਗਦਾ ਹੈ*

*ਪੰਛੀਆਂ ਦਾ ਸ਼ੋਰ*

*ਵਧਣ ਲਗਦੀ ਹੈ*

*ਪਸ਼ੂਆਂ ਦੀ ਰੀਂਗ*

*ਸੁਪਨਿਆਂ ਦੇ*

*ਉਸ ਪਾਰ ਤੋਂ*

*ਦਬਦੀ ਆ ਰਹੀ ਹੈ*

*ਮੇਰੀ ਛਾਤੀ ਨੂੰ*

 

*ਨਿਕਲ ਕੇ*

*ਮੁਕਤੀਬੋਧ ਦੀ ਕਵਿਤਾ ‘ਚੋਂ*

*ਇੱਕ ਪਾਗਲ ਬੁੱਢਾ*

*ਖੁਰਚ ਕੇ*

*ਅਸ਼ੋਕ-ਸਤੰਭ ਦੇ ਹੇਠੋਂ*

*ਸਿੱਟ ਦਿੰਦਾ ਹੈ ਪਰ੍ਹੇ*

*’ਸੱਚ ਦੀ ਜੈ ਹੋ’*

 

*ਤੇ ਉਸਦੇ ਹੇਠਾਂ*

*ਲਿਖ ਰਿਹਾ ਹੈ*

*ਸੜੀ ਹੋਈ ਲੱਕੜ ਨਾਲ*

 

*ਸਭ ਦਾ ਸਾਥ*

*ਸਭ ਦਾ ਵਿਨਾਸ਼*

 

*ਤੇ ਅਚਾਨਕ*

*ਖੁਲ੍ਹ ਜਾਂਦੀ ਹੈ*

*ਮੇਰੀ ਨੀਂਦ*

 

*ਤੇ ਹਨੇਰੇ ਬੰਦ ਕਮਰੇ ‘ਚ*

*ਪਸੀਨੋ-ਪਸੀਨੀ ਹੋਇਆ*

*ਮੈਂ ਹੋ ਜਾਂਦਾ ਹਾਂ ਸ਼ਾਂਤ*

*ਇਹ ਸੋਚਕੇ*

*ਕਿ*

*ਇਹ ਤਾਂ ਇੱਕ ਸੁਪਨਾ ਸੀ*

 

*ਪਰ*

*ਸਿਆਣਿਆਂ ਦਾ ਅਖਾਣ ਹੈ*

*ਸੱਚ ਹੁੰਦਾ ਹੈ*

*ਭੋਰ ਦਾ ਸੁਪਨਾ*

 

*#ਹੂਬ ਨਾਥ*

 

ਹਿੰਦੀ ਤੋਂ ਪੰਜਾਬੀ ਰੂਪ:

*ਯਸ਼ ਪਾਲ ਵਰਗ ਚੇਤਨਾ*

(98145 35005)

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...