CM ਭਗਵੰਤ ਮਾਨ ਨੇ ਕੇਜਰੀਵਾਲ ਦੀ ਬੇਟੀ ਦੇ ਵਿਆਹ ‘ਤੇ ਲਾਈਆਂ ਰੌਣਕਾਂ

ਚੰਡੀਗੜ੍ਹ, 19 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਸਟੇਜ ‘ਤੇ ਧਮਾਲ ਪਾਉਂਦੇ ਹੋਏ ਨਜ਼ਰ ਆਏ। ਇਹ ਸਟੇਜ ਸੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਦੇ ਰੋਕੇ ਦੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਦੀ ਮੰਗਣੀ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਕੀਤੀ। ਇਸ ਮੌਕੇ ‘ਤੇ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਤਾਂ ਡਾਂਸ ਕੀਤਾ ਹੀ, ਪਰ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬੀ ਗੀਤਾਂ ‘ਤੇ ਭੰਗੜਾ ਪਾਇਆ। ਇਸ ਦੌਰਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਕਾਫੀ ਪਿਆਰੇ ਪਲ ਸਾਂਝੇ ਕਰਦੇ ਹੋਏ ਵੀ ਨਜ਼ਰ ਆਏ।

ਦੱਸਣਯੋਗ ਹੈ ਕਿ ਇਸ ਸਮਾਗਮ ਵਿੱਚ ਸਿਰਫ਼ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰ, ਦੋਸਤ ਅਤੇ ਆਮ ਆਦਮੀ ਪਾਰਟੀ ਦੇ ਚੋਣਵੇਂ ਆਗੂ ਮੌਜੂਦ ਸਨ। ਦਿੱਲੀ ਦੇ ਸੀਨੀਅਰ ‘ਆਪ’ ਆਗੂਆਂ ਦੇ ਨਾਲ, ਪੰਜਾਬ ਦੇ ਕਈ ਮੰਤਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਮੰਗਣੀ ਤੋਂ ਬਾਅਦ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਸ਼ੁੱਕਰਵਾਰ ਨੂੰ ਹਰਸ਼ਿਤਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਦੱਸਣਯੋਗ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਵਿਆਹ ਨੂੰ ਵੀ ਨਿੱਜੀ ਰੱਖਿਆ ਗਿਆ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...