
ਢਾਕਾ, 19 ਅਪ੍ਰੈਲ – ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ‘ਤੇ ਅੱਤਿਆਚਾਰਾਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਕ ਤਾਜ਼ਾ ਘਟਨਾ ਵਿਚ, ਦਿਨਾਜਪੁਰ ਜ਼ਿਲ੍ਹੇ ਵਿਚ ਹਿੰਦੂ ਨੇਤਾ ਭਾਬੇਸ਼ ਚੰਦਰ ਨੂੰ ਅਗ਼ਵਾ ਕਰ ਲਿਆ ਗਿਆ ਅਤੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਸਥਾਨਕ ਮੀਡੀਆ ਦੇ ਅਨੁਸਾਰ, ਭਾਵੇਸ਼ ਚੰਦਰ ਆਪਣੇ ਇਲਾਕੇ ਦੇ ਹਿੰਦੂ ਭਾਈਚਾਰੇ ਦੇ ਇਕ ਪ੍ਰਮੁੱਖ ਨੇਤਾ ਸਨ। ਉਹ ਬੰਗਲਾਦੇਸ਼ ਪੂਜਾ ਉਤਸਵ ਪ੍ਰੀਸ਼ਦ ਦੀ ਬਿਰਲ ਇਕਾਈ ਦੇ ਉਪ-ਪ੍ਰਧਾਨ ਵੀ ਸਨ। ਇਕ ਹੋਰ ਘਟਨਾ ਵਿਚ, ਹਿੰਦੂ ਹੈੱਡਮਾਸਟਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। ਮੋਟਰਸਾਈਕਲਾਂ ‘ਤੇ ਸਵਾਰ ਦੋ ਵਿਅਕਤੀਆਂ ਨੇ ਉਸਨੂੰ ਅਗ਼ਵਾ ਕਰ ਲਿਆ। ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ‘ਤੇ ਅੱਤਿਆਚਾਰਾਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਭਾਬੇਸ਼ ਚੰਦਰ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।
ਭਾਰਤ ਨੇ ਯੂਨਸ ਸਰਕਾਰ ਕੋਲ ਜਤਾਈ ਸਖ਼ਤ ਨਾਰਾਜ਼ਗੀ
ਭਾਰਤ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਯੂਨਸ ਸਰਕਾਰ ਨੂੰ ਵੀ ਫਟਕਾਰ ਲਗਾਈ ਗਈ ਹੈ। ਨਵੀਂ ਦਿੱਲੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ੀ ਅੰਤਰਿਮ ਸਰਕਾਰ ‘ਤੇ ਆਪਣੇ ਘੱਟ ਗਿਣਤੀ ਭਾਈਚਾਰਿਆਂ ਦੀ ਰੱਖਿਆ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ।ਬੰਗਲਾਦੇਸ਼ ਵਿਚ ਵਾਪਰੀ ਇਸ ਘਟਨਾ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਕੇ ਲਿਖਿਆ ਕਿ ਅਸੀਂ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀ ਆਗੂ ਭਾਬੇਸ਼ ਚੰਦਰ ਰਾਏ ਦੇ ਅਗ਼ਵਾ ਤੇ ਬੇਰਹਿਮੀ ਨਾਲ ਕਤਲ ‘ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਕਤਲ ਅੰਤਰਿਮ ਸਰਕਾਰ ਦੇ ਅਧੀਨ ਹਿੰਦੂ ਘੱਟ ਗਿਣਤੀਆਂ ‘ਤੇ ਯੋਜਨਾਬੱਧ ਅਤਿਆਚਾਰ ਦੇ ਪੈਟਰਨ ਦੀ ਪਾਲਣਾ ਕਰਦਾ ਹੈ, ਜਦੋਂ ਕਿ ਪਿਛਲੀਆਂ ਅਜਿਹੀਆਂ ਘਟਨਾਵਾਂ ਦੇ ਦੋਸ਼ੀ ਸਜ਼ਾ ਤੋਂ ਬਿਨਾਂ ਘੁੰਮਦੇ ਰਹਿੰਦੇ ਹਨ। ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਇੱਕ ਵਾਰ ਫਿਰ ਅੰਤਰਿਮ ਸਰਕਾਰ ਨੂੰ ਯਾਦ ਦਿਵਾਉਂਦੇ ਹਾਂ ਕਿ ਉਹ ਹਿੰਦੂਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਰੱਖਿਆ ਕਰਨ ਦੀ ਆਪਣੀ ਜ਼ਿੰਮੇਵਾਰੀ ਬਿਨਾਂ ਕਿਸੇ ਬਹਾਨੇ ਜਾਂ ਭੇਦਭਾਵ ਦੇ ਨਿਭਾਏ।
ਹਿੰਦੂ ਹੈੱਡਮਾਸਟਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ
ਇਕ ਹੋਰ ਘਟਨਾ ਵਿਚ, ਹਿੰਦੂ ਹੈੱਡਮਾਸਟਰ ਕਾਂਤੀਲਾਲ ਆਚਾਰੀਆ ਨੂੰ ਬੰਧਕ ਬਣਾ ਲਿਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ ਦੇਣ ਲਈ ਮਜਬੂਰ ਕੀਤਾ ਗਿਆ। ਸਥਾਨਕ ਮੀਡੀਆ ਦੇ ਅਨੁਸਾਰ, ਭਾਵੇਸ਼ ਚੰਦਰ ਆਪਣੇ ਇਲਾਕੇ ਦੇ ਹਿੰਦੂ ਭਾਈਚਾਰੇ ਦੇ ਇੱਕ ਪ੍ਰਮੁੱਖ ਨੇਤਾ ਸਨ। ਉਹ ਬੰਗਲਾਦੇਸ਼ ਪੂਜਾ ਉਤਸਵ ਪ੍ਰੀਸ਼ਦ ਦੀ ਬਿਰਲ ਇਕਾਈ ਦੇ ਉਪ-ਪ੍ਰਧਾਨ ਵੀ ਸਨ। ਮੋਟਰਸਾਈਕਲਾਂ ‘ਤੇ ਸਵਾਰ ਦੋ ਵਿਅਕਤੀਆਂ ਨੇ ਉਸਨੂੰ ਅਗ਼ਵਾ ਕਰ ਲਿਆ। ਉਸ ਦੀ ਪਤਨੀ ਸ਼ਾਂਤਨਾ ਰਾਏ ਨੇ ਕਿਹਾ ਕਿ ਵੀਰਵਾਰ ਨੂੰ ਚਾਰ ਆਦਮੀ ਦੋ ਮੋਟਰਸਾਈਕਲਾਂ ‘ਤੇ ਆਏ ਤੇ ਭਾਬੇਸ਼ ਨੂੰ ਉਨ੍ਹਾਂ ਦੇ ਘਰੋਂ ਅਗ਼ਵਾ ਕਰ ਲਿਆ। ਕਈ ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਨੇ ਹਮਲਾਵਰਾਂ ਨੂੰ ਭਾਬੇਸ਼ ਨੂੰ ਨਰਬਾਰੀ ਪਿੰਡ ਲੈ ਜਾਂਦੇ ਹੋਏ ਦੇਖਿਆ, ਜਿੱਥੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।