
ਲਾਂਬੜਾ, 19 ਅਪ੍ਰੈਲ – ਸਿਆਣੇ ਕਹਿੰਦੇ ਹਨ ਕਿ ਜੇ ਇਰਾਦਾ ਕਰ ਲਿਆ ਜਾਵੇ ਤਾਂ ਹਰੇਕ ਮੰਜਿਲ ਸਰ ਕੀਤੀ ਜਾ ਸਕਦੀ ਹੈ। ਸਾਡੇ ਸਮਾਜ ਵਿਚ ਇਕ ਗੱਲ ਆਮ ਹੈ ਵਿਆਹ ਤੋਂ ਬਾਅਦ ਕੋਈ ਕਾਮਯਾਬੀ ਹਾਸਲ ਕਰਨ ਲਈ ਮੁਸ਼ਕਲ ਹੋ ਜਾਂਦੀ ਹੈ ਪਰ ਆਸਟ੍ਰੇਲੀਆ ’ਚ ਰਹਿੰਦੀ ਬੀਬੀ ਨਵਦੀਪ ਕੌਰ ਨਾਲ ਅਜਿਹਾ ਨਹੀਂ ਹੋਇਆ। ਲਾਂਬੜਾ ਦੇ ਅਧੀਨ ਆਉਂਦੇ ਪਿੰਡ ਬਸ਼ੇਸ਼ਰਪੁਰ ਵਾਸੀ ਮਾਸਟਰ ਬਹਾਦਰ ਸਿੰਘ ਸੰਧੂ ਹਾਲ ਵਾਸੀ ਜਲੰਧਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਉਨ੍ਹਾਂ ਦੀ ਧੀ ਨਵਦੀਪ ਕੌਰ ਨੇ ਸਿੱਖ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਚਮਕਾਇਆ ਹੈ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਦਸਿਆ ਕਿ ਨਵਦੀਪ ਕੌਰ ਜੋ ਸਿਡਨੀ (ਆਸਟ੍ਰੇਲੀਆ) ’ਚ ਹਿਊਮਨ ਰਿਸੋਰਸ ਡਿਪਾਰਟਮੈਂਟ ਵਿਚ ਕਲਚਰ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਹੈ ਤੇ ਦੋ ਬੱਚਿਆਂ ਦੀ ਮਾਂ ਹੈ, ਨੇ ਸਿਡਨੀ ਵਿਚ ਹੋ ਰਹੀਆਂ ਸਿੱਖ ਖੇਡਾਂ ਵਿਚ ਹਿੱਸਾ ਲੈ ਕੇ 100 ਮੀਟਰ ਦੌੜ ’ਚ ਚਾਂਦੀ ਦਾ ਤਮਗ਼ਾ ਜਿਤਿਆ