ਪੰਜਾਬ ‘ਚ ਤੇਜ਼ ਮੀਂਹ ਹਨੇਰੀ ਨੇ ਮਚਾਇਆ ਕਹਿਰ!

ਸੰਗਰੂਰ, 19 ਅਪ੍ਰੈਲ – ਪੰਜਾਬ ਵਿਚ ਤੱਪਦੀ ਗਰਮੀ ਵਿਚਾਲੇ ਅੱਜ ਅਚਾਨਕ ਮੌਸਮ ਬਦਲ ਗਿਆ। ਦੁਪਹਿਰ ਵੇਲੇ ਅਚਾਨਕ ਬੱਦਲ ਹੋ ਗਿਆ। ਇਸ ਦੌਰਾਨ ਸੰਗਰੂਰ ਵਿਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਹਵਾਵਾਂ ਇੰਨੀਆਂ ਤੇਜ਼ ਸਨ ਕਿ ਉਨ੍ਹਾਂ ਨੇ ਦਰੱਖਤਾਂ ਤੇ ਲੋਹੇ ਦੇ ਸ਼ੈਂਡਾਂ ਨੂੰ ਵੀ ਪੁੱਟ ਸੁੱਟਿਆ।

ਤਰਨਤਾਰਨ ‘ਚ ਵੀ ਹੋਇਆ ਭਾਰੀ ਨੁਕਸਾਨ

ਤਰਨਤਾਰਨ ਦੇ ਪਿੰਡ ਘਰਿਆਲੀ ਦਾਸੂਵਾਲ ਵਿਖੇ ਭਾਰੀ ਮੀਂਹ, ਹਨੇਰੀ, ਝੱਖੜ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਤਬਾਹ ਕਰ ਦਿੱਤੀ ਹੈ।

ਸੰਗਰੂਰ ‘ਚ ਚੱਲੀਆਂ ਤੇਜ਼ ਹਵਾਵਾਂ

ਸੰਗਰੂਰ ਵਿੱਚ ਤੇਜ਼ ਹਵਾਵਾਂ ਦੇ ਕਾਰਨ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਜਿੱਥੇ ਟਾਵਰ ਟੁੱਟੇ ਤਾਰਾਂ ਉੱਤੇ ਡਿੱਗੇ ਉੱਤੇ ਹੀ ਇੱਕ ਚਲਦੀ ਕਾਰ ਦੇ ਉੱਤੇ ਦਰਖਤ ਵੀ ਗਿਰ ਗਿਆ। ਭਵਾਨੀਗੜ੍ਹ ਵਿੱਚ ਹਨੇਰੀ ਅਤੇ ਝੱਖੜ ਨਾਲ ਜੀਓ ਕੰਪਨੀ ਦਾ ਟਾਵਰ ਲੋਕਾਂ ਦੇ ਘਰਾਂ ਦੇ ਉੱਪਰ ਡਿੱਗ ਗਿਆ ਹੈ। ਤਿੰਨ ਤੋਂ ਲੈ ਕੇ ਚਾਰ ਘਰਾਂ ਦਾ ਕੀਤਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਲੋਕਾਂ ਦੇ ਲੈਂਟਰ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਗਨੀਮਤ ਰਹੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਹਾਦਸੇ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...