
ਨਵੀਂ ਦਿੱਲੀ, 18 ਅਪ੍ਰੈਲ – ਟੀਵੀਐਸ ਨੇ ਭਾਰਤ ‘ਚ 2025 TVS Apache RR 310 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਫੁੱਲੀ-ਫੇਅਰਡ ਸੁਪਰਸਪੋਰਟ ਨੂੰ ਨਵੇਂ ਫੀਚਰਜ਼, ਇੰਸਟਰੂਮੈਂਟ ਕੰਸੋਲ ਲਈ ਨਵੀਂ ਭਾਸ਼ਾ, 8-ਸਪੋਕ ਐਲੋਏ ਵ੍ਹੀਲਜ਼ ਤੇ ਇਕਦਮ ਨਵੀਂ ਬਲੂ ਕਲਰ ਸਕੀਮ ਨਾਲ ਅਪਡੇਟ ਕੀਤਾ ਹੈ। ਆਓ ਜਾਣਦੇ ਹਾਂ ਕਿ ਨਵੀਂ TVS Apache RR 310 ‘ਚ ਹੋਰ ਕੀ ਨਵੇਂ ਫੀਚਰਜ਼ ਦਿੱਤੇ ਗਏ ਹਨ।
ਕੀ ਮਿਲਿਆ ਨਵਾਂ
2025 TVS Apache RR 310 ‘ਚ ਹੁਣ ਲਾਂਚ ਕੰਟਰੋਲ, ਕੋਰਨਰਿੰਗ ਇੰਜਣ ਬ੍ਰੇਕਿੰਗ ਕੰਟਰੋਲ, ਇੰਸਟਰੂਮੈਂਟ ਕਨਸੋਲ ਲਈ ਮਲਟੀ ਲੈਂਗਵੇਜ ਸਪੋਰਟ ਅਤੇ ਸਿਕਵੈਂਸ਼ੀਅਲ ਟਰਨ ਇੰਡੀਕੇਟਰ ਸ਼ਾਮਲ ਕੀਤੇ ਗਏ ਹਨ। ਇਸ ਵਿਚ ਨਵਾਂ ਇੰਜਨ ਵੀ ਦਿੱਤਾ ਗਿਆ ਹੈ, ਜੋ OBD-2B ਕੰਪਲਾਇੰਟ ਇੰਜਣ ਰਾਹੀਂ ਚਲਾਇਆ ਜਾਂਦਾ ਹੈ। ਇਸ ਵਿਚ 312cc ਸਿੰਗਲ-ਸਿਲੰਡਰ ਇੰਜਣ ਹੈ ਜੋ 38PS ਦੀ ਪਾਵਰ ਅਤੇ 29Nm ਦਾ ਟਾਰਕ ਜਨਰੇਟ ਕਰਦਾ ਹੈ। ਇਸਨੂੰ 6-ਸਪੀਡ ਗੀਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਵਿਚ ਹੁਣ 8-ਸਪੋਕ ਐਲੋਏ ਵ੍ਹੀਲਜ਼ ਹਨ। ਇਸ ਵਿਚ ਇਕ ਨਵੀਂ ਸੇਪਾਂਗ ਨੀਲੀ ਰੰਗ ਸਕੀਮ ਵੀ ਹੈ, ਜੋ TVS Apache RR 310 ਰੇਸ ਬਾਈਕ ਤੋਂ ਪ੍ਰੇਰਿਤ ਹੈ।
ਕੀਮਤ
2025 TVS Apache RR 310 ‘ਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਹੀ ਇਸ ਦੀ ਕੀਮਤ ‘ਚ ਵਾਧਾ ਕੀਤਾ ਗਿਆ ਹੈ। ਬਾਈਕ ਦੀ ਐਕਸ-ਸ਼ੋਅਰੂਮ ਕੀਮਤ ਹੁਣ 2,77,999 ਰੁਪਏ ਤੋਂ ਸ਼ੁਰੂ ਹੋ ਕੇ 2,99,999 ਰੁਪਏ ਤਕ ਹੋ ਗਈ ਹੈ। ਇਸ ਦਾ ਨਵਾਂ ਬੇਸ ਮਾਡਲ ਪਿਛਲੇ ਸਾਲ ਦੇ ਮਾਡਲ ਨਾਲੋਂ 4,999 ਰੁਪਏ ਮਹਿੰਗਾ ਹੋ ਗਿਆ ਹੈ।
ਫੀਚਰਜ਼ ਤੇ ਡਿਜ਼ਾਈਨ
2025 TVS Apache RR 310 ਦੇ ਡਿਜ਼ਾਈਨ ‘ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿਚ ਪਹਿਲਾਂ ਦੀ ਤਰ੍ਹਾਂ ਹੀ ਹੈਡਲਾਈਟਸ ਲਈ ਟਵਿਨ-LED ਪ੍ਰੋਜੈਕਟਰ ਸੈਟਅਪ ਤੇ LED ਟੇਲ ਲਾਈਟ ਹੈ। ਮੋਟਰਸਾਈਕਲ ‘ਚ ਅਜੇ ਵੀ ਵਿੰਗਲੇਟਸ ਤੇ ਸਪਲਿਟ-ਸੀਟ ਸੈਟਅਪ ਦਿੱਤਾ ਗਿਆ ਹੈ, ਜੋ ਇਕ ਕੂਲ ਸਪੋਰਟੀ ਲੁੱਕ ਦਿੰਦਾ ਹੈ। ਇਸ ਵਿਚ ਰਾਈਡਿੰਗ ਮੋਡਸ, ਏਬੀਐਸ ਮੋਡਸ, ਕੋਰਨਰਿੰਗ ਕ੍ਰੂਜ਼ ਕੰਟਰੋਲ, ਕੋਰਨਰਿੰਗ ਟ੍ਰੈਕਸ਼ਨ ਕੰਟਰੋਲ, ਕੋਰਨਰਿੰਗ ਏਬੀਐਸ, ਸਮਾਰਟਫੋਨ ਕੁਨੈਕਟਿਵਿਟੀ ਸਮੇਤ ਕਈ ਬਿਹਤਰ ਫੀਚਰ ਦਿੱਤੇ ਜਾਂਦੇ ਹਨ।
ਅੰਡਰਨਿਪਿੰਗ
ਇਸ ਵਿਚ ਉਹੀ ਸਸਪੈਂਸ਼ਨ ਦਿੱਤਾ ਗਿਆ ਹੈ ਜੋ ਇਨਵਰਟਿਡ ਟੈਲੀਸਕੋਪਿਕ ਫੋਰਕ ਤੇ ਪ੍ਰੀਲੋਡ-ਐਡਜਸਟੇਬਲ ਮੋਨੋਸ਼ਾਕ ਹੈ। ਇਸ ਵਿਚ ਅਗਲੇ ਪਾਸੇ 300mm ਡਿਸਕ ਬ੍ਰੇਕ ਅਤੇ ਪਿਛਲੇ ਪਾਸੇ 240mm ਡਿਸਕ ਬ੍ਰੇਕ ਦਿੱਤਾ ਗਿਆ ਹੈ, ਜੋ 17-ਇੰਚ ਦੇ ਐਲੋਏ ਵ੍ਹੀਲਜ਼ ‘ਤੇ ਲਗੇ ਹੋਏ ਹਨ।