ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਨੂੰ ਜੁਰਮਾਨਾ

ਨਵੀਂ ਦਿੱਲੀ, 17 ਅਪ੍ਰੈਲ – ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਨੂੰ ਇੱਥੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਆਈਪੀਐੱਲ ਜ਼ਾਬਤੇ ਦੀ ਉਲੰਘਣਾ ਲਈ ਮੈਚ ਫ਼ੀਸ ਦਾ 25 ਫ਼ੀਸਦ ਜੁਰਮਾਨਾ ਲਾਇਆ ਗਿਆ ਹੈ ਤੇ ਉਸ ਦੇ ਖ਼ਾਤੇ ’ਚ ਡੀਮੈਰਿਟ ਅੰਕ ਜੋੜਿਆ ਗਿਆ ਹੈ। ਮੈਚ ਵਿੱਚ ਦਿੱਲੀ ਦੀ ਟੀਮ ਜੇਤੂ ਰਹੀ ਸੀ।

ਆਈਪੀਐੱਲ ਦੇ ਬਿਆਨ ਮੁਤਾਬਕ, ‘‘ਭਾਰਤ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਆਈਪੀਐੱਲ ਜ਼ਾਬਤੇ ਦੀ ਖੇਡ ਭਾਵਨਾ ਤੋਂ ਉਲਟ ਵਿਵਹਾਰ ਕਰਨ ਸਬੰਧੀ ਆਰਟੀਕਲ 2.20 ਦੇ ਲੈਵਲ ਦਾ ਇੱਕ ਅਪਰਾਧ ਸਵੀਕਾਰ ਕਰ ਲਿਆ ਹੈ।’’ ਬਿਆਨ ਮੁਤਾਬਕ, ‘‘ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਨੂੰ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਦੌਰਾਨ ਆਈਪੀਐੱਲ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਉਸ ਦੀ ਮੈਚ ਫ਼ੀਸ ਦਾ 25 ਫ਼ੀਸਦ ਜੁਰਮਾਨਾ ਲਾਇਆ ਗਿਆ ਹੈ ਤੇ ਉਸ ਦੇ ਖ਼ਾਤੇ ’ਚ ਇੱਕ ਡੀਮੈਰਿਟ ਅੰਕ ਜੋੜਿਆ ਗਿਆ ਹੈ। ਮੁਨਾਫ਼ ਨੇ ਮੈਚ ਰੈਫਰੀ ਦੇ ਇਸ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ।’’

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...