
ਚੰਡੀਗੜ੍ਹ, 18 ਅਪ੍ਰੈਲ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪਵੇਗਾ। ਬੋਰਡ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਰਵਿਸ ਫੀਸਾਂ (Service Fees) ‘ਚ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਹੁਕਮ ਬੋਰਡ ਵੱਲੋਂ ਸਾਰੀਆਂ ਸ਼ਾਖਾਵਾਂ ਨੂੰ ਜਾਰੀ ਕਰ ਦਿੱਤੇ ਗਏ ਹਨ ਅਤੇ ਹੁਣ ਨਵੀਆਂ ਦਰਾਂ ਅਨੁਸਾਰ ਹੀ ਫੀਸ ਵਸੂਲੀ ਜਾਵੇਗੀ। ਅਕਾਦਮਿਕ ਸੈਸ਼ਨ 2025-26 ਤੋਂ ਵਿਦਿਆਰਥੀਆਂ ਨੂੰ ਸੇਵਾਵਾਂ ਲਈ ਨਵੀਂ ਦਰਾਂ ਅਨੁਸਾਰ ਭੁਗਤਾਨ ਕਰਨਾ ਪਵੇਗਾ। ਹੁਣ: ਸਰਟੀਫਿਕੇਟ ਦੀ ਦੂਜੀ ਕਾਪੀ, ਵੈਰੀਫਿਕੇਸ਼ਨ ਸਰਟੀਫਿਕੇਟ ਅਤੇ ਟ੍ਰਾਂਸਕ੍ਰਿਪਟ ਲਈ ਫੀਸ ₹900 ਨਿਰਧਾਰਤ ਕੀਤੀ ਗਈ ਹੈ। ਮਾਈਗ੍ਰੇਸ਼ਨ ਸਰਟੀਫਿਕੇਟ ਲਈ ₹600 ਫੀਸ ਹੋਵੇਗੀ। ਟ੍ਰਾਂਸਕ੍ਰਿਪਟ (WES) ਲਈ ਫੀਸ ₹6000 ਨਿਰਧਾਰਤ ਕੀਤੀ ਗਈ ਹੈ।
ਸਰਟੀਫਿਕੇਟ ਵਿੱਚ ਜਾਣਕਾਰੀ ਦੀ ਤਰਤੀਬ ਜਾਂ ਗਲਤੀ ਠੀਕ ਕਰਨ ਦੀ ਫੀਸ (ਹਰ ਇੱਕ ਗਲਤੀ ਲਈ) ₹1300 ਹੋਵੇਗੀ।
ਇਹ ਨਵੀਆਂ ਦਰਾਂ ਅਕਾਦਮਿਕ ਸੈਸ਼ਨ 2025-26 ਤੋਂ ਲਾਗੂ ਹੋਣਗੀਆਂ
10ਵੀਂ ਕਲਾਸ ਦੇ ਨਿਯਮਤ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਪਰੀਖਿਆ ਫੀਸਾਂ ਇਸ ਤਰ੍ਹਾਂ ਨਿਰਧਾਰਤ ਕੀਤੀਆਂ ਗਈਆਂ ਹਨ:
ਨਿਯਮਤ ਵਿਦਿਆਰਥੀ (ਪ੍ਰਯੋਗਿਕ ਸਮੇਤ): ₹1500
ਕੰਪਾਰਟਮੈਂਟ ਜਾਂ ਵਾਧੂ ਵਿਸ਼ਾ ਪਰੀਖਿਆ: ₹1200
ਗ੍ਰੇਡ ਸੁਧਾਰ ਲਈ ਪਰੀਖਿਆ ਫੀਸ: ₹2000
ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ’ਤੇ ਪ੍ਰਤੀ ਵਿਸ਼ਾ ਫੀਸ: ₹400
ਸਰਟੀਫਿਕੇਟ ਫੀਸ: ₹220
ਇਹ ਫੀਸਾਂ ਨਵੇਂ ਅਕਾਦਮਿਕ ਸੈਸ਼ਨ ਲਈ ਲਾਗੂ ਹੋਣਗੀਆਂ।
12ਵੀਂ ਕਲਾਸ ਲਈ ਨਿਯਮਤ ਵਿਦਿਆਰਥੀਆਂ ਦੀ ਫੀਸ:
ਹਿਊਮੈਨਿਟੀਜ਼, ਕਾਮਰਸ, ਸਾਇੰਸ, ਵੋਕੇਸ਼ਨਲ, ਏਗਰੀਕਲਚਰ ਅਤੇ ਟੈਕਨੀਕਲ ਗਰੁੱਪਾਂ ਵਿੱਚ ਪੜ੍ਹ ਰਹੇ ਨਿਯਮਤ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਮਨਲਿਖਿਤ ਪਰੀਖਿਆ ਫੀਸਾਂ ਨਿਰਧਾਰਤ ਕੀਤੀਆਂ ਗਈਆਂ ਹਨ:
ਪਰੀਖਿਆ ਫੀਸ (ਪ੍ਰੈਕਟੀਕਲ ਸਮੇਤ): ₹1900
ਕੰਪਾਰਟਮੈਂਟ ਜਾਂ ਵਾਧੂ ਵਿਸ਼ੇ ਦੀ ਫੀਸ: ₹1600
ਗ੍ਰੇਡ ਸੁਧਾਰ ਲਈ ਫੀਸ: ₹2300
ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ‘ਤੇ ਪ੍ਰਤੀ ਵਿਸ਼ਾ ਫੀਸ: ₹400
ਸਰਟੀਫਿਕੇਟ ਫੀਸ: ₹270
ਇਹ ਸਾਰੀਆਂ ਫੀਸਾਂ 2025-26 ਸੈਸ਼ਨ ਤੋਂ ਲਾਗੂ ਹੋਣਗੀਆਂ।