ਚੰਡੀਗੜ੍ਹ, 18 ਅਪ੍ਰੈਲ – ਨਸ਼ੇ ਵਿਰੁੱਧ ਜੰਗ ਦੇ ਨਾਲ-ਨਾਲ ਹੁਣ ਪੰਜਾਬ ਸਰਕਾਰ ਰਾਜ ਵਿਚ 15,000 ਤਲਾਬਾਂ ਦੀ ਸਫਾਈ ਦਾ ਮਿਸ਼ਨ ਵੀ ਸ਼ੁਰੂ ਕਰਨ ਜਾ ਰਹੀ ਹੈ। ਇਹ ਪ੍ਰੋਜੈਕਟ ₹4573 ਕਰੋੜ ਦੇ ‘ਪੇਂਡੂ ਪੁਨਰਜਾਗਰਣ ਪੈਕੇਜ’ ਤਹਿਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਥਾਪਰ ਤੇ ਸੀਚੇਵਾਲ ਮਾਡਲ ਰਾਹੀਂ ਪਿੰਡਾਂ ਵਿੱਚ ਸੀਵਰੇਜ ਟਰੀਟਮੈਂਟ ਦੇ ਵਧੀਆ ਪ੍ਰਬੰਧ ਕੀਤੇ ਜਾਣਗੇ। ਇਸ ਪ੍ਰੋਜੈਕਟ ਲਈ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਅੱਜ ਫਤਿਹਗੜ੍ਹ ਸਾਹਿਬ ਦਾ ਦੌਰਾ ਕਰਨਗੇ। ਸਰਕਾਰ ਨੇ ਸਾਫ ਕੀਤਾ ਹੈ ਕਿ ਕੰਮ ਤਰਜੀਹ ਦੇ ਆਧਾਰ ‘ਤੇ ਕੀਤਾ ਜਾਵੇਗਾ।
ਇਸ ਤਰ੍ਹਾਂ ਪੂਰਾ ਹੋਵੇਗਾ ਤਲਾਬਾਂ ਦਾ ਕੰਮ
ਜਾਣਕਾਰੀ ਅਨੁਸਾਰ ਪਿਛਲੇ 10 ਤੋਂ 15 ਸਾਲਾਂ ਤੋਂ ਪੰਜਾਬ ਦੇ ਤਲਾਬਾਂ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ। ਕਈ ਥਾਵਾਂ ‘ਤੇ ਤਾਂ ਤਲਾਬਾਂ ਦੀ ਵਰਤੋਂ ਵੀ ਬੰਦ ਹੋ ਚੁੱਕੀ ਸੀ। ਹੁਣ ਸਰਕਾਰ ਨੇ ਇਨ੍ਹਾਂ ਤਲਾਬਾਂ ਨੂੰ ਸੰਵਾਰਨ ਦਾ ਫੈਸਲਾ ਲਿਆ ਹੈ।
ਇਸ ਦੌਰਾਨ ਕੀਤੇ ਜਾਣਗੇ ਇਹ ਕੰਮ
ਤਲਾਬਾਂ ਦੀ ਸਫਾਈ ਕਰਵਾਈ ਜਾਵੇਗੀ, ਸਿਲਟਿੰਗ (ਤਲਾਬਾਂ ਵਿੱਚੋਂ ਮਿੱਟੀ ਵਗੈਰਾ ਹਟਾਉਣ) ਦਾ ਪ੍ਰਬੰਧ ਹੋਵੇਗਾ, ਤਲਾਬਾਂ ਦੇ ਆਲੇ-ਦੁਆਲੇ ਬੈਠਣ ਦੀ ਢੰਗਸਵਾਰ ਥਾਂ ਬਣਾਈ ਜਾਵੇਗੀ, ਟਰੈਕ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਰਕਾਰ ਦਾ ਦਾਅਵਾ ਹੈ ਕਿ ਇਹ ਇੱਕ ਵਧੀਆ ਅਤੇ ਲਾਭਕਾਰੀ ਪ੍ਰੋਜੈਕਟ ਹੈ। ਇਸ ਵਾਰ ਪਿੰਡਾਂ ਲਈ ਵੱਖਰਾ ਫੰਡ ਰੱਖਿਆ ਗਿਆ ਹੈ ਅਤੇ ਪਿੰਡਾਂ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਸੀਚੇਵਾਲ ਮਾਡਲ ‘ਤੇ ਵਿਧਾਨ ਸਭਾ ਵਿੱਚ ਹੋਇਆ ਸੀ ਵਿਵਾਦ
ਪੰਜਾਬ ਸਰਕਾਰ ਨੇ ਇਸ ਵਾਰ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਦੱਸਿਆ ਸੀ ਕਿ ਪੰਜਾਬ ਦੇ ਤਲਾਬਾਂ ਦੀ ਸਫਾਈ ਹੁਣ ਸੀਚੇਵਾਲ ਮਾਡਲ ਰਾਹੀਂ ਕਰਵਾਈ ਜਾਵੇਗੀ। ਹਾਲਾਂਕਿ, ਇਸ ‘ਤੇ ਵਿਵਾਦ ਵੀ ਹੋ ਗਿਆ ਸੀ। ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਡਲ ‘ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਇਹ ਮਾਡਲ ਢੁੱਕਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਚੇਵਾਲ ਇੰਜੀਨੀਅਰ ਨਹੀਂ, ਸਿਰਫ਼ ਇਕ ਠੇਕੇਦਾਰ ਹੈ। ਉਨ੍ਹਾਂ ਦੀ ਮੰਗ ਸੀ ਕਿ ਇਸ ਪ੍ਰੋਜੈਕਟ ਨੂੰ ਪੀਐਕ (PEK) ਜਾਂ ਕਿਸੇ ਹੋਰ ਯੋਗ ਏਜੰਸੀ ਰਾਹੀਂ ਅੱਗੇ ਵਧਾਇਆ ਜਾਵੇ।