
ਕੋਟਕਪੂਰਾ, 17 ਅਪ੍ਰੈਲ (ਗਿਆਨ ਸਿੰਘ/ਏ.ਡੀ.ਪੀ ਨਿਊਜ) – ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਸਰਗਰਮ ਮੈਂਬਰ ਅਤੇ ਹਾਸਿਆਂ ਦੀ ਪਟਾਰੀ ਵਜੋਂ ਜਾਣੇ ਜਾਂਦੇ ਮਸ਼ਹੂਰ ਡਾ. ਦੇਵ ਰਾਜ ਦੀ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਪ੍ਰਧਾਨ ਡਾ: ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਵਿਨੋਦ ਕੁਮਾਰ ਬਾਂਸਲ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਰੱਖੇ ਗਏ ਪੋ੍ਗਰਾਮ ’ਚ ਉਚੇਚੇ ਤੌਰ ’ਤੇ ਪੁੱਜੇ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਹਨਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਖਿਆ ਕਿ ਗੁੱਡ ਮੌਰਨਿੰਗ ਕਲੱਬ ਹਾਸਿਆਂ ਅਤੇ ਖੁਸ਼ੀਆਂ ਨੂੰ ਵੰਡਣ ਅਤੇ ਰਲ ਕੇ ਮਾਨਣ ਵਾਲੀ ਸੰਸਥਾ ਹੈ, ਮੈਨੂੰ ਕਲੱਬ ਦੇ ਇਹੋ ਜਿਹੇ ਪੋ੍ਗਰਾਮਾ ਵਿੱਚ ਸ਼ਾਮਲ ਹੋਣ ’ਤੇ ਖੁਸ਼ੀ ਮਹਿਸੂਸ ਹੁੰਦੀ ਹੈ।
ਉਹਨਾਂ ਆਖਿਆ ਕਿ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਯਤਨਸ਼ੀਲ ਰਹਿਣ ਵਾਲੀ ਇਸ ਸੰਸਥਾ ਦਾ ਚੀਫ ਪੈਟਰਨ ਹਾਂ। ਕਲੱਬ ਦੇ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਠੇਕੇਦਾਰ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਨੇ ਦੱਸਿਆ ਕਿ ਡਾ: ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਮਹਿਜ 5 ਤੋਂ 10 ਸੈਕਿੰਡਾਂ ਵਾਲੇ ਚੁਟਕਲਿਆਂ ਰਾਹੀਂ ਢਿੱਡੀਂ ਪੀੜਾਂ ਪਾਉਣ ਦੀ ਸਮਰੱਥਾ ਰੱਖਦੇ ਹਨ। ਜਨਰਲ ਸਕੱਤਰ ਪੋ੍. ਐੱਚ.ਐੱਸ. ਪਦਮ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਮੀਤ ਪ੍ਰਧਾਨ ਰਵਿੰਦਰਪਾਲ ਕੋਛੜ, ਸਕੱਤਰ ਮੁਖਤਿਆਰ ਸਿੰਘ ਮੱਤਾ, ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ, ਪੀ.ਆਰ.ਓ. ਸੋਮਨਾਥ ਅਰੋੜਾ, ਐਨ.ਆਰ.ਆਈ. ਵਿੰਗ ਦੇ ਚੇਅਰਮੈਨ ਠੇਕੇਦਾਰ ਪੇ੍ਮ ਮੈਣੀ, ਪੈ੍ਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪੈ੍ਸ ਸਕੱਤਰ ਸਰਨ ਕੁਮਾਰ ਸਮੇਤ ਸਮੂਹ ਹਾਜਰੀਨ ਨੇ ਡਾ. ਦੇਵ ਰਾਜ ਨੂੰ ਵਿਆਹ ਦੀ ਵਰੇਗੰਢ ਦੀਆਂ ਮੁਬਾਰਕਾਂ ਦਿੰਦਿਆਂ ਫਖਰ ਮਹਿਸੂਸ ਕੀਤਾ। ਉਹਨਾਂ ਸਭ ਨੇ ਕਿਹਾ ਕਿ ਡਾ ਦੇਵ ਰਾਜ ਸਾਡੇ ਸਾਰਿਆਂ ਲਈ ਪੇ੍ਰਰਨਾ ਸਰੋਤ ਹਨ।
ਡਾ: ਦੇਵ ਰਾਜ ਨੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਹੋਰਨਾ ਉੱਘੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਪੋ੍ਰਗਰਾਮਾ ਤੋਂ ਜਿੰਦਗੀ ਨੂੰ ਨਵੀਂ ਸੇਧ ਅਤੇ ਊਰਜਾ ਮਿਲਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ: ਸੁਖਚੈਨ ਸਿੰਘ ਬਰਾੜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਲਕਸ਼ਮਣ ਦਾਸ ਮਹਿਰਾ, ਮਨਜੀਤ ਗੋਇਲ ਨੀਟੀ, ਕੈਪਟਨ ਰੂਪ ਚੰਦ ਅਰੋੜਾ, ਜਸਬੀਰ ਸਿੰਘ ਰਿੰਕੀ ਸੇਠੀ, ਐਡਵੋਕੇਟ ਰਣਜੀਤ ਸਿੰਘ ਕੱਕੜ, ਲੈਕ. ਵਿਨੋਦ ਧਵਨ, ਕੁਲਬੀਰ ਸਿੰਘ ਮੱਕੜ, ਹਰਦੀਪ ਸਿੰਘ ਫਿੱਡੂ ਭਲਵਾਨ, ਪਰਮਜੀਤ ਸਿੰਘ ਮੱਕੜ, ਇੰਜ. ਅਸ਼ੋਕ ਸੇਠੀ, ਰਜਿੰਦਰ ਸਿੰਘ ਰਾਜੂ ਸਚਦੇਵਾ, ਕਮਲ ਪ੍ਰਕਾਸ਼ ਰਾਜਪੂਤ, ਰਜਿੰਦਰ ਕੁਮਾਰ ਰਾਜਾ ਠੇਕੇਦਾਰ, ਨਵਨੀਤ ਸਿੰਘ ਸੋਨੂੰ ਸੇਠੀ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਰਾਜਵਿੰਦਰ ਸਿੰਘ ਰਾਜਾ ਮਾਨ, ਅਵਤਾਰ ਕਿ੍ਰਸ਼ਨ ਲਵਲੀ ਸਚਦੇਵਾ, ਸੁਰਿੰਦਰ ਕੁਮਾਰ ਕਾਕਾ ਸ਼ਰਮਾ ਸਮੇਤ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮੇਹਰ ਸਿੰਘ ਚੰਨੀ ਬਲਾਕ ਪ੍ਰਧਾਨ ‘ਆਪ’, ਸਰਪੰਚ ਕੁਲਦੀਪ ਸਿੰਘ ਮੌੜ ਬਲਾਕ ਪ੍ਰਧਾਨ, ਅਰੁਣ ਚਾਵਲਾ ਕੌਂਸਲਰ, ਦਿਲਬਾਗ ਸਿੰਘ ਸਰਪੰਚ ਹਰੀਨੌ, ਜਗਸੀਰ ਸਿੰਘ ਗਿੱਲ, ਅਮਨਦੀਪ ਸਿੰਘ ਸੰਧੂ, ਸੁਖਦੇਵ ਸਿੰਘ ਪਦਮ, ਖੁਸ਼ਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਗਿੱਲ, ਰਮੇਸ਼ ਸਿੰਘ ਗੁਲਾਟੀ, ਵਿਜੈ ਕੁਮਾਰ ਟੀਟੂ ਛਾਬੜਾ, ਸੁਖਵਿੰਦਰ ਸਿੰਘ ਬਾਗੀ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।