
ਜਲੰਧਰ, 17 ਅਪ੍ਰੈਲ – 66 ਕੇਵੀ ਸਰਜੀਕਲ ਸਬ-ਸਟੇਸ਼ਨ ਤੋਂ ਚੱਲਦਿਆਂ 11 ਕੇਵੀ ਵਿਦੇਸ਼ ਸੰਚਾਰ, ਨਹਿਰ, ਬਸਤੀ ਪੀਰਦਾਦ ਫੀਡਰਾਂ ਦੀ ਬਿਜਲੀ ਸਪਲਾਈ 17 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ, ਉਕਤ ਫੀਡਰਾਂ ਅਧੀਨ ਆਉਣ ਵਾਲੇ ਹਰਬੰਸ ਨਗਰ, ਜੇ.ਪੀ. ਨਗਰ, ਵਿਰਦੀ ਕਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾਂ, ਸ਼ੇਰ ਸਿੰਘ ਕਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾ ਪਿੰਡ, ਰੋਜ਼ ਗਾਰਡਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੂਰਮਹਿਲ: ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਨੂਰਮਹਿਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 17 ਅਪ੍ਰੈਲ ਨੂੰ ਜ਼ਰੂਰੀ ਮੁਰੰਮਤ ਕਾਰਨ ਸਬ-ਸਟੇਸ਼ਨ ਨੂਰਮਹਿਲ ਤੋਂ ਚੱਲ ਰਹੇ 220 ਕੇ.ਵੀ. 11 ਕੇ.ਵੀ. ਮੰਡੀ ਰੋਡ, 11 ਕੇ.ਵੀ. ਹਵਾਲਾ, ਯੂ.ਪੀ.ਐਸ. ਸੁੰਨਦ ਕਲਾਂ ਅਤੇ ਯੂ.ਪੀ.ਐਸ. ਡੱਲਾ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਭੋਗਪੁਰ: ਇਸ ਤੋਂ ਇਲਾਵਾ 17 ਅਪ੍ਰੈਲ ਨੂੰ 132 ਕੇ.ਵੀ. ਸਬ-ਸਟੇਸ਼ਨ ਭੋਗਪੁਰ ਵਿਖੇ ਜ਼ਰੂਰੀ ਮੁਰੰਮਤ ਲਈ ਭੋਗਪੁਰ ਨੰਬਰ ਸਮੇਤ ਸਬ-ਸਟੇਸ਼ਨ ਤੋਂ ਚੱਲ ਰਹੇ ਸਾਰੇ ਬਾਹਰੀ ਫੀਡਰ ਜਿਨ੍ਹਾਂ ਵਿੱਚ ਨੰਬਰ 1., ਭੋਗਪੁਰ ਨੰਬਰ 2, 11 ਕੇਵੀ ਡੱਲੀ, ਯੂ.ਪੀ.ਐਸ. ਪਚਰੰਗਾ, ਬੁਟਰਾਂ, ਪੈਪਸੀ, ਮੁਮੰਦਪੁਰ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ 66 ਕੇ.ਵੀ. ਫੀਡਰ ਕਾਲਾ ਬਕਰਾ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਵੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫ਼ਸਰ ਇੰਜੀਨੀਅਰ ਨੇ ਦਲਜੀਤ ਸਿੰਘ ਨੇ ਪ੍ਰੈਸ ਨੂੰ ਦਿੱਤੀ।