ਪੁਸਤਕ ਜਾਣਕਾਰੀ/ਗੁਰਮੀਤ ਸਿੰਘ ਪਲਾਹੀ/ ਵਾਘਿਉਂ ਪਾਰ ਪਾਕਿਸਤਾਨ ‘ਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਦਾ ਖ਼ੂਬਸੂਰਤ ਸੰਗ੍ਰਹਿ “ਗ਼ਜ਼ਲ ਗੁਲਜ਼ਾਰ ਵਾਘਿਉਂ ਪਾਰ”

ਪੁਸਤਕ “ਗ਼ਜ਼ਲ ਗੁਲਜ਼ਾਰ ਵਾਘਿਉਂ ਪਾਰ” ਵਿੱਚ ਪਾਕਿਸਤਾਨ ਦੇ 101  ਪਾਕਿਸਤਾਨੀ ਸ਼ਾਇਰਾਂ ਦੀਆਂ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰਭਜਨ ਗਿੱਲ ਦੇ ਸ਼ਬਦਾਂ ‘ਚ “ਪਾਕਿਸਤਾਨ ‘ਚ ਪਿਛਲੇ 100 ਸਾਲ ਦੇ ਚੋਣਵੇਂ ਸ਼ਾਇਰਾਂ ਦੀਆਂ ਲਗਭਗ 5000 ਗ਼ਜ਼ਲਾਂ ਨੂੰ ਬੜੀ ਮਿਹਨਤ ਤੋਂ ਬਾਅਦ ਲੇਖਕ ਨੇ ਸੰਗ੍ਰਹਿਤ ਕਰਕੇ ਸ਼ਾਹਮੁੱਖੀ ਲਿਪੀ ਤੋਂ ਗੁਰਮੁੱਖੀ ਲਿੱਪੀ ‘ਚ ਢਾਲ ਲਿਆ। ਇਸ ਪੁਸਤਕ ‘ਚ ਅਕਾਰ ‘ਚ ਵਾਧੇ ਕਾਰਨ ਉਹਨਾ ਸ਼ਾਇਰਾਂ ਦੀਆਂ 2 ਗ਼ਜ਼ਲਾਂ ਛਾਂਟ ਕੇ 584 ਸਫ਼ਿਆਂ ਵਿੱਚ ਇਸ ਪੁਸਤਕ ਵਿੱਚ ਛਾਪੀਆਂ ਗਈਆਂ ਹਨ।

ਗ਼ਜ਼ਲਾਂ ਦੇ ਨਾਲ ਲੇਖਕ ਦੀਆਂ ਪੁਸਤਕਾਂ ਅਤੇ ਸੰਖੇਪ ਜੀਵਨ ਬਿਊਰਾ, ਪਤੇ ਸਮੇਤ ਛਾਪਿਆ ਗਿਆ ਹੈ। ਕਿਸੇ ਲੇਖਕ ਨੂੰ ਇਤਰਾਜ਼ ਨਾ ਰਹੇ, ਇਸ ਕਰਕੇ ੳ ,ਅ ੲ ਤਰਤੀਬ ਵਿੱਚ ਲੇਖਕਾਂ ਨੂੰ ਪੁਸਤਕ ਵਿੱਚ ਥਾਂ ਦਿੱਤਾ ਗਿਆ ਹੈ।

ਇਸ ਗ਼ਜ਼ਲ ਸੰਗ੍ਰਹਿ ਵਿੱਚ ਪੇਸ਼ ਸ਼ਾਇਰਾਂ ਰਾਹੀਂ ਸਾਨੂੰ ਪਾਕਿਸਤਾਨ ਪੰਜਾਬ ਦੇ ਸ਼ਾਇਰਾਂ ਦੀ ਸੋਚ-ਧਾਰਾ, ਮਨ ਤਰੰਗਾਂ ਤੇ ਜੀਵਨ ਤੋਰ ਦੇ ਅੰਦਾਜ਼ ਦਾ ਪਤਾ ਲਗਦਾ ਹੈ। ਇਹ ਰਹਿਤਲ ਦਾ ਉਹ ਹਿੱਸਾ ਹੈ ਸਰਬ ਸਾਂਝਾ ਪੰਜਾਬ ਜਿਸ ਵਿੱਚ ਪੰਜਾਬੀਅਤ ਦੇ ਜਿਉਣਯੋਗ ਮਾਹੌਲ ਦੀ ਉਸਾਰੀ ਸੰਭਵ ਹੈ।(ਗੁਰਭਜਨ ਗਿੱਲ)

“ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ,

ਤੇ ਨਾਨਕ ਦੀ ਸੰਤਾਨ ਹਾਂ।

ਅੱਜ ਕਿੱਦਾਂ ਇਹ ਗੱਲ ਭੁੱਲ ਜਾਈਏ,

ਕਲਬੂਤ ਅਲੱਗ, ਇੱਕ ਜਾਨ ਵੀ ਹਾਂ।

ਨੂਰ ਮੁਹੰਮਦ ਨੇ ਇਹ ਪੁਸਤਕ ਮਾਂ ਬੋਲੀ ਦੇ ਸੱਚੇ ਸੇਵਕਾਂ ਦੇ ਨਾਂ ਸਮਰਪਤ ਕੀਤੀ ਹੈ,

“ਤੇਰੀ ਮਾਂ ਬੋਲੀ ਹੈ ਬੀਬਾ,

ਕੱਖਾਂ ਵਾਂਗ ਨਾ ਰੋਲ ਪੰਜਾਬੀ।

ਪੜ੍ਹ ਪੰਜਾਬੀ, ਲਿਖ ਪੰਜਾਬੀ,

ਗੈਰਤ ਮੰਦਾ ਬੋਲ ਪੰਜਾਬੀ”। ……(ਮੁਹੰਮਦ ਜੁਨੈਦ ਅਕਰਮ)

ਪੁਸਤਕ ਵਿੱਚ ਸ਼ਾਮਲ ਗ਼ਜ਼ਲਾਂ ਦੇ ਕੁਝ ਰੰਗ:

(1). ਹਾਲ ਦਿਲੇ ਦਾ ਅੱਖਾਂ ਰਾਹੀਂ,

ਕਹਿਣਾ ਈ ਤੇ ਖੁਲ੍ਹ ਕੇ ਰੋ,

ਹਿਕ ਦੋ  ਹੰਝੂ ਕੇਰ ਕੇ ਐਵੇਂ,

ਆਪਣਾ ਭਰਮ ਵਨਜਾਣਾ ਕੀ।….(ਅਖ਼ਲਾਕ ਆਤਿਫ਼)

 

(2). ਠਿੱਲਣ ਤੋਂ ਪਹਿਲਾਂ ਇਹ ਸੋਚੇ,

ਗੋਤੇ ਖਾ-ਖਾ ਮਰਨਾ ਜੇ,

ਜੀਹਨਾਂ ਦੇ ਵੀ ਕੁੱਛੜ ਕੋਈ,

ਘੜਾ ਕਚੇਰਾ ਹੋਵੇਗਾ। …..(ਅਸ਼ਗਰ ਸ਼ਾਮੀ)

 

(3) ਜਿਹੜੇ ਲੋਕੀਂ ਸ਼ਹਿਰ ਦੇ ਅੰਦਰ,

ਨੀਵੀਂ ਧੌਂਣੇ ਟੁਰਦੇ ਸਨ,

ਇੰਜ ਜਾਪਣ ‘ਅਹਿਸਾਨ’ ਦੇ ਵਾਂਗੂੰ

ਸਭ ਨੈਣਾਂ ਦੇ ਮਾਰੇ ਨੇ। ….(ਅਹਿਸਾਨ ਬਾਜਵਾ)

 

(4) ਦਿਲ ਕਮਲੇ ਦੀ ਹਾਲਤ ਵੇਖੀ ਜਾਂਦੀ ਨਹੀਂ।

ਹਿਜਰਾਂ ਦੀ ਪੰਡ ਕੱਲਿਆ ਚੁੱਕੀ ਜਾਂਦੀ ਨਹੀਂ।

ਉਹਦਾ ਚਿਹਰਾ ਅੱਖਾਂ ਦੇ ਵਿੱਚ ਰਚਿਆ ਏ,

ਹੋਰ ਕਿਸੇ ਦੀ ਸੂਰਤ ਤੱਕੀ ਜਾਂਦੀ ਨਹੀਂ। ……(ਮੁਹੰਮਦ ਰਿਆਜ਼ ਸ਼ਾਹਿਦ)

 

ਪੁਸਤਕ ਦਾ ਵੇਰਵਾ

ਪੁਸਤਕ ਦਾ ਨਾਂ                 :         ਗ਼ਜ਼ਲ ਗੁਲਜ਼ਾਰ, ਵਾਘਿਉਂ ਪਾਰ

ਲਿਪੀਅੰਤਰਣ ਤੇ ਸੰਪਾਦਨ :         ਨੂਰ ਮੁਹੰਮਦ ਨੂਰ

ਸੰਪਰਕ ਮੋਬਾਇਲ: 98555-51359

ਪ੍ਰਕਾਸ਼ਕ                       :          ਆਪਣੀ ਆਵਾਜ਼ ਪ੍ਰਕਾਸ਼ਨ, ਜਲੰਧਰ ਅਤੇ ਰਵੀ ਸਾਹਿਤ ਪ੍ਰਕਾਸ਼ਨ

11 ਜੀ.ਐਨ.ਡੀ.ਯੂ. ਸਾਪਿੰਗ ਕੰਪਲੈਕਸ, ਜੀ.ਟੀ. ਰੋਡ ਅੰਮ੍ਰਿਤਸਰ

ਡਿਸਟ੍ਰੀਬਿਊਟਰ            :         ਸਿੰਘ ਬ੍ਰਦਰਜ਼, ਅੰਮ੍ਰਿਤਸਰ

ਸਹਿਯੋਗ                      :          ਸੁਰਿੰਦਰ ਸਿੰਘ ਸੁੰਨੜ, (ਕੈਲੇਫੋਰਨੀਆਂ-ਅਮਰੀਕਾ)

ਕੁੱਲ ਪੰਨੇ                     :           584

ਮੁੱਲ                          :           600 ਰੁਪਏ

ਛਪਣ ਸਾਲ                 :          2021

ਆਈਐਸਬੀਐਨ ਨੰ:        :         978-81-7143-685-9

 

-ਗੁਰਮੀਤ ਸਿੰਘ ਪਲਾਹੀ

-9815802070

 

 

ਸਾਂਝਾ ਕਰੋ

ਪੜ੍ਹੋ